12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜਾਬ ਸਰਕਾਰ ਹਾਈ ਕੋਰਟ ਦਾ ਹੁਕਮ ਲਾਗੂ ਕਰੇ-ਜਗਤਾਰ ਸਿੰਘ ਆਸਲ

ਅਜੀਤ ਡੈਸਕ 18-07-2026
ਪੱਟੀ, 17 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਪੱਟੀ ਦੀ ਹਫਤਾਵਾਰੀ ਮੀਟਿੰਗ ਹਰਜਿੰਦਰ ਸਿੰਘ ਜੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਹੋਏ। ਇਸ ਮੌਕੇ ਜਨਰਲ ਸਕੱਤਰ ਜਗਤਾਰ ਸਿੰਘ ਆਸਲ ਨੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਾਈਕੋਰਟ ਦੇ ਹੁਕਮਾਂ ਨੂੰ ਵੀ ਨਹੀਂ ਮੰਨ ਰਹੀ, 2.59 ਦਾ ਫੈਕਟਰ ਲਾਗੂ ਨਾ ਕਰਕੇ ਕੰਨਟੈਪਟ ਆਫ ਕੋਰਟ ਦਾ ਸਾਹਮਣਾ ਕਰ ਰਹੀ ਹੈ, ਡੀ.ਏ. ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ, ਪੈਨਸ਼ਨਰਜ ਨੂੰ ਅਦਾਲਤਾਂ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਮੰਗਤ ਰਾਮ ਜੋਸ਼ੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕਰਜਾ ਲੈ ਕੇ ਡੰਗ ਟਪਾ ਰਹੀ ਹੈ, ਮੁਫਤ ਦੀਆਂ ਸਹੂਲਤਾਂ ਪੰਜਾਬ ਸਰਕਾਰ ਦਾ ਦਿਵਾਲਾ ਕੱਢ ਰਹੀਆਂ ਹਨ। ਇਸ ਸਮੇਂ ਸੱਤਪਾਲ ਸ਼ਰਮਾ ਨੇ ਕਿਹਾ ਕਿ ਸੰਘਰਸ਼ ਤੇਜ਼ ਕੀਤੇ ਜਾਣਗੇ, ਜਿਸ ਵਿਚ 7 ਅਗਸਤ 2026 ਨੂੰ ਅਤੇ 29 ਜੁਲਾਈ ਨੂੰ ਸੰਗਰੂਰ ਦੇ ਐਕਸ਼ਨਾ ਵਿਚ ਪੱਟੀ ਤੋਂ ਪੈਨਸ਼ਨਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਚੇਅਰਮੈਨ ਗੁਰਦਿਆਲ ਸਿੰਘ ਨੇ ਪੈਨਸ਼ਨਰਜ ਨੂੰ ਕੋਰਟਾਂ ਦਾ ਰਾਹ ਤਿਆਗ ਕੇ ਸੰਘਰਸ਼ ਕਰਨ ਲਈ ਕਿਹਾ, ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕੀਤੀ। ਇਸ ਮੌਕੇ ਸੁਪਰਡੈਂਟ ਮੋਹਨ ਸਿੰਘ, ਗੁਰਬਚਨ ਸਿੰਘ ਦੁਬਲੀ, ਧਰਮ ਸਿੰਘ ਪੱਟੀ, ਇੰਦਰਜੀਤ ਕੌਰ ਆਦਿ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿਚ ਕਸ਼ਮੀਰ ਸਿੰਘ ਬੁਰਜ, ਨਿਰਮਲ ਸਿੰਘ ਬੁਰਜ, ਚਾਨਣ ਸਿੰਘ, ਧਰਮ ਸਿੰਘ ਵਲਟੋਹਾ, ਚਰਨ ਸਿੰਘ, ਬੀਰ ਮਸੀਹ, ਗੁਰਮੀਤ ਸਿੰਘ, ਦਰਸ਼ਨ ਸਿੰਘ ਲੌਹਕਾ, ਗੁਰਦੀਪ ਸਿੰਘ, ਗਿਰਧਾਰੀ ਲਾਲ, ਦਲੇਰ ਸਿੰਘ ਪਟਵਾਰੀ, ਧਰਮਪਾਲ ਸਿੰਘ, ਸੁੱਖਾ ਸਿੰਘ, ਹਰਕੰਵਲਜੀਤ ਕੌਰ ਅਤੇ ਹੋਰ ਸਾਥੀ ਸ਼ਾਮਿਲ ਹੋਏ। ਅਖੀਰ ’ਤੇ ਪ੍ਰਧਾਨ ਹਰਜਿੰਦਰ ਸਿੰਘ ਜੰਡ ਨੇ ਆਏ ਪੈਨਸ਼ਨਰ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੋਸ ਧਰਨਾ ਅਗਲੀ ਖ਼ਬਰ ਨਸ਼ਿਆਂ ਦੀ ਮਹਾਂਮਾਰੀ ਨੇ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਿਆ, ਸਰਕਾਰ ਝੂਠੇ ਇਸ਼ਤਿਹਾਰ ਲਗਾਉਣ ਵਿਚ ਮਸਰੂਫ- ਦਲਜੀਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।