11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਮਗਨਰੇਗਾ ਕਰਮਚਾਰੀਆਂ ਤੇ ਵਰਕਰਾਂ ਉਪਰ ਲਾਠੀਚਾਰਜ ਕਰਨਾ ਨਿੰਦਾਯੋਗ–ਪੰਡੋਰੀ, ਕੈਰੋਵਾਲ, ਰਟੌਲ

ਅਜੀਤ ਡੈਸਕ 18-07-2026
ਤਰਨ ਤਾਰਨ, 17 ਜੁਲਾਈ (ਇਕਬਾਲ ਸਿੰਘ ਸੋਢੀ)– ਮਗਨਰੇਗਾ ਕਰਮਚਾਰੀਆਂ ਅਤੇ ਵਰਕਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖੰਨਾ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨ ਸਿੰਘ ਸੌਂਧ ਦੀ ਰਿਹਾਇਸ ਅੱਗੇ ਸ਼ਾਂਤਮਈ ਰੋਸ਼ ਪ੍ਰਦਰਸ਼ਨ ’ਤੇ ਪੁਲਿਸ ਵੱਲੋਂ ਕੀਤੇ ਜਬਰਦਸਤ ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲੇ ਸੁੱਟਣ ਦੀ ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਜਸਬੀਰ ਕੌਰ ਕੈਰੋਵਾਲ, ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਰਟੌਲ, ਮੰਗਲ ਸਿੰਘ ਟਾਡਾਂ ਨੇ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਲਗਾਤਾਰ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਸਾਰੇ ਠੇਕਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਵਿਭਾਗ ਅਧੀਨ ਲਿਆ ਕੇ ਪੱਕਾ ਕੀਤਾ ਜਾ ਰਿਹਾ ਹੈ ਪਰ ਇਹ ਝੂਠ ਉਦੋਂ ਨੰਗਾ ਹੋ ਗਿਆ ਜਦੋਂਕਿ ਉਹਨਾਂ ਨੂੰ 8 ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਉਲਟਾ ਮਗਨਰੇਗਾ ਕਰਮਚਾਰੀਆਂ ਤੇ ਵਰਕਰਾਂ ਨੂੰ ਕੱਲ੍ਹ ਪੁਲਿਸ ਵਲੋਂ ਛੱਲੀਆਂ ਵਾਂਗ ਕੁੱਟਿਆ ਗਿਆ। ਇਕ ਕਰਮਚਾਰੀ ਦੀ ਲੱਤ ਤੋੜ ਦਿੱਤੀ ਗਈ ਅਤੇ ਹੋਰ ਮਹਿਲਾਂ ਕਰਮਚਾਰੀਆਂ ਸਮੇਤ ਕਈ ਬੇਹੋਸ਼ ਅਤੇ ਜ਼ਖਮੀ ਹੋ ਗਏ ਜਿਨਾਂ ਦਾ ਹਸਪਤਾਲ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਮੰਤਰੀ ਤਰੁਣ ਸਿੰਘ ਸੌਂਧ ਵਲੋਂ ਮੀਟਿੰਗ ਕਰਕੇ ਮਗਰਮੱਛ ਦੇ ਹੰਝੂ ਵਹਾਏ ਗਏ ਕਿ ਮੈਂ ਇਹਨਾਂ ਮੁਲਾਜ਼ਮਾਂ ਦਾ ਵਕੀਲ ਬਣ ਕੇ ਕੰਮ ਕਰਾਂਗਾ ਅਤੇ ਇਹਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਜਦੋਂਕਿ ਮਗਨਰੇਗਾ ਕਰਮਚਾਰੀ ਅਤੇ ਵਰਕਰ ਉਨ੍ਹਾਂ ਨੂੰ ਅੱਠ ਮਹੀਨੇ ਦੀ ਤਨਖਾਹ ਨਾ ਮਿਲਣ ਅਤੇ ਉਨ੍ਹਾਂ ਨੂੰ ਪੰਚਾਇਤੀ ਵਿਭਾਗ ਵਿਚ ਲਿਆ ਕੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਡੇਢ ਮਹੀਨੇ ਤੋਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨ ਸਿੰਘ ਸੌਂਦ ਦੀ ਰਿਹਾਇਸ ਨੇੜੇ ਧਰਨੇ ’ਤੇ ਬੈਠੇ ਹੋਏ ਹਨ। ਕੱਲ੍ਹ ਹਜ਼ਾਰਾਂ ਦੀ ਗਿਣਤੀ ਵਿਚ ਕਰਮਚਾਰੀਆਂ ਤੇ ਵਰਕਰਾਂ ਨੇ ਇਕੱਠ ਕਰਕੇ ਮੰਤਰੀ ਨੂੰ ਮਸਲੇ ਹੱਲ ਕਰਨ ਲਈ ਸ਼ਾਂਤਮਈ ਧਰਨਾ ਦਿੱਤਾ ਤਾਂ ਮੰਤਰੀ ਨੇ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ। ਜਦੋਂ ਕਰਮਚਾਰੀਆਂ ਨੇ ਰਹਿਣ ਦੇ ਪ੍ਰਬੰਧਾਂ ਤੇ ਮੰਗਾਂ ਲਈ ਮੰਤਰੀ ਦੇ ਘਰ ਦੇ ਨੇੜੇ ਜਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ’ਤੇ ਜਬਰ ਦਾ ਕਹਿਰ ਢਾਇਆ ਗਿਆ।
ਪਿਛਲੀ ਖ਼ਬਰ ਤਨਵੀਰ ਸਿੰਘ ਵਿਰਕ ਨੇ ਨੀਟ ਦੀ ਪ੍ਰੀਖਿਆ ਕਲੀਅਰ ਕਰਕੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਭਾਰਤ ਵਲੋਂ ਪ੍ਰਿੰਗੜੀ ਵਿਖੇ ਕਿਸਾਨ ਕਨਵੈਨਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।