24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੁਖਬਰਿੰਦਰ ਕਾਜੀਵਾਲ ਨੇ ਸਾਥੀਆਂ ਸਮੇਤ ਮੰਨਾ ਮੀਆਂਵਿੰਡ ਨੂੰ ਦਿੱਤਾ ਸਮਰਥਨ <br/>

ਅਜੀਤ ਡੈਸਕ 05-04-2026
ਮੀਆਂਵਿੰਡ, 4 ਅਪ੍ਰੈਲ (ਸੰਧੂ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਕਾਜੀਵਾਲ ਦੇ ਵਸਨੀਕ ਸੁਖਬਰਿੰਦਰ ਸਿੰਘ ਨੇ ਆਪਣੇ ਸਾਥੀਆਂ ਬਲਦੇਵ ਸਿੰਘ, ਤਰਲੋਚਨ ਸਿੰਘ, ਮੈਂਬਰ ਮੇਜ਼ਰ ਸਿੰਘ, ਸਾਬਕਾ ਮੈਂਬਰ ਸਰਬਜੀਤ ਸਿੰਘ ਅਤੇ ਅਵਤਾਰ ਸਿੰਘ ਆਦਿ ਵਲੋਂ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਨੂੰ ਆਪਣਾ ਸਮਰਥਨ ਦੇ ਦਿੱਤਾ | ਸ. ਮੰਨਾ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਇੰਨ੍ਹਾਂ ਆਗੂਆਂ ਨੇ ਕਿਹਾ ਕਿ ਮਨਜੀਤ ਸਿੰਘ ਮੰਨਾ ਉਹ ਲੀਡਰ ਹਨ ਜੋ ਆਪਣੇ ਵਰਕਰ ਅਤੇ ਵੋਟਰ ਨਾਲ ਮੁਸ਼ਕਿਲ ਸਮੇਂ ਹਮੇਸ਼ਾਂ ਖੜ੍ਹਦੇ ਅਤੇ ਉਨ੍ਹਾਂ ਦੇ ਕੰਮ ਕਰਵਾਉਣ ਦਾ ਦਮ ਰਖਦੇ ਹਨ | ਇਸ ਕਰਕੇ ਅਸੀਂ ਖ਼ੁਦ ਉਨ੍ਹਾਂ ਕੋਲ ਪਹੁੰਚਕੇ ਉਨ੍ਹਾਂ ਨਾਲ ਚੱਲਣ ਦਾ ਫੈਸਲਾ ਲਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਅੱਜ ਮੇਰੇ ਗ੍ਰਹਿ ਪਹੁੰਚੇ ਕਾਜੀਵਾਲ ਦੇ ਵਸਨੀਕਾਂ ਵਲੋਂ ਮੈਨੂੰ ਸਮਰਥਨ ਦਿੱਤਾ ਗਿਆ ਹੈ, ਤੇ ਮੇਰੇ ਵਲੋਂ ਵੀ ਹਮੇਸ਼ਾਂ ਇੰਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਿ ਲੋਕ ਸਮਝ ਚੁੱਕੇ ਹਨ ਕਿ ਜੇਕਰ ਕੋਈ ਪਾਰਟੀ ਸੁਖ ਸਹੂਲਤਾਂ ਦੇ ਸਕਦੀ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੀ ਹੈ | ਇਸ ਮੌਕੇ ਉਨ੍ਹਾਂ ਨਾਲ ਡਿੰਪੀ ਮੀਆਂਵਿੰਡ, ਹੈਪੀ ਖੱਖ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਪਿੰਦਰ ਦੌਲੋਨੰਗਲ, ਰਵੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਡੀ. ਏ. ਅਤੇ ਹੋਰ ਮੰਗਾਂ ਤੋਂ ਮੁਨਕਰ ਹੋਣਾ ਪੈਨਸ਼ਨਰਜ਼ ਅਤੇ ਮੁਲਾਜ਼ਮ ਵਰਗ ਲਈ ਵੰਗਾਰ-ਬਲਦੇਵ ਸਿੰਘ... ਅਗਲੀ ਖ਼ਬਰ ਲੋੜਵੰਦ ਔਰਤਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।