24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਲੋੜਵੰਦ ਔਰਤਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ

ਅਜੀਤ ਡੈਸਕ 05-04-2026
ਤਰਨ ਤਾਰਨ, 4 ਅਪ੍ਰੈਲ (ਪਰਮਜੀਤ ਜੋਸ਼ੀ)- ਐਂਟੀ ਪੋਲਿਊਸ਼ਨ ਆਰਗਨਾਈਜੇਸ਼ਨ ਜੋ ਹਵਾ, ਆਵਾਜ਼ ਅਤੇ ਪਾਣੀ ਪ੍ਰਦੂਸ਼ਣ ਨੂੰ ਰੋਕਣ ਲਈ ਕੰਮ ਕਰਦੀ ਹੈ, ਸਮਾਜ ਸੇਵਾ ਵਿਚ ਵੀ ਅਹਿਮ ਯੋਗਦਾਨ ਪਾਉਂਦੀ ਹੈ | ਸੰਸਥਾ ਦੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਵਲੋਂ ਹਰ ਮਹੀਨੇ ਦਸ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਦੇ ਹਨ | ਇਹ ਪ੍ਰਦੂਸ਼ਣ ਵਿਰੋਧੀ ਸੰਸਥਾ ਜੋ ਸਮਾਜ ਸੇਵਾ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਨੂੰ ਕਿਸੇ ਵੀ ਸਰਕਾਰੀ ਏਜੰਸੀ ਤੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲਦੀ ਹੈ ਬਲਕਿ ਇਹ ਸਿਰਫ਼ ਆਪਣੇ ਮੈਂਬਰਾਂ ਦੇ ਵਿਅਕਤੀਗਤ ਯੋਗਦਾਨ ਦੁਆਰਾ ਚਲਾਈ ਜਾਂਦੀ ਹੈ | ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਕਿਹਾ ਕਿ ਸੰਸਥਾ ਕਈ ਸਾਲਾਂ ਤੋਂ ਇਸ ਸਮਾਜਿਕ ਕਾਰਜ ਵਿਚ ਲੱਗੀ ਹੋਈ ਹੈ | ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਹੈ ਅਤੇ ਇਹ ਕੰਮ ਜਾਰੀ ਰਹੇਗਾ |
ਪਿਛਲੀ ਖ਼ਬਰ ਸੁਖਬਰਿੰਦਰ ਕਾਜੀਵਾਲ ਨੇ ਸਾਥੀਆਂ ਸਮੇਤ ਮੰਨਾ ਮੀਆਂਵਿੰਡ ਨੂੰ ਦਿੱਤਾ ਸਮਰਥਨ <br/> ਅਗਲੀ ਖ਼ਬਰ ਪ੍ਰਾਈਵੇਟ ਸਕੂਲਾਂ ਵਿਚੋਂ ਕਿਤਾਬਾਂ ਮਹਿੰਗੇ ਰੇਟ 'ਤੇ ਦੇਣਾ ਨਿੰਦਣਯੋਗ-ਪਵਨ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।