08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਜੀ. ਐਮ. ਡਿਵਾਇਨ ਮਾਡਲ ਸਕੂਲ ਮਾਹਿਲ ਗਹਿਲਾ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 17-05-2026
ਬੰਗਾ, 16 ਮਈ (ਕਰਮ ਲਧਾਣਾ)-ਜੀ. ਐੱਮ. ਡਿਵਾਇਨ ਮਾਡਲ ਸਕੂਲ ਮਾਹਿਲ ਗਹਿਲਾ (ਸ. ਭ. ਸ. ਨਗਰ) ਦਾ 10ਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਸ਼ਾਨਦਾਰ ਰਿਹਾ | ਸਕੂਲ ਵਿਚੋਂ ਪਹਿਲੇ ਸਥਾਨ 'ਤੇ ਸਰਬਜੋਤ ਸਿੰਘ ਪੁੱਤਰ ਪਰਦੀਪ ਸਿੰਘ ਮਾਹਿਲ ਗਹਿਲਾਂ, ਦੂਜੇ ਸਥਾਨ 'ਤੇ ਦਮਨਪ੍ਰੀਤ ਕੌਰ ਪੁੱਤਰੀ ਜਗਮੋਹਣ ਸਿੰਘ ਨੌਰਾ ਅਤੇ ਤੀਜੇ ਸਥਾਨ 'ਤੇ ਅਮਨਦੀਪ ਕੌਰ ਪੁੱਤਰੀ ਪਰਸ਼ੋਤਮ ਲਾਲ ਮਾਹਿਲ ਗਹਿਲਾਂ ਨੇ ਚੰਗੇ ਅੰਕ ਹਾਸਿਲ ਕਰਕੇ ਸਕੂਲ, ਅਧਿਆਪਕਾਂ, ਮਾਪਿਆਂ ਦਾ ਨਾਂਅ ਚਮਕਾਇਆ | ਬਾਕੀ ਬੱਚੇ ਵੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ | ਪਿ੍ੰਸੀਪਲ ਮੈਡਮ ਤੇ ਸਟਾਫ਼ ਵਲੋਂ ਇਨ੍ਹਾਂ ਬੱਚਿਆਂ ਨੂੰ ਦਿਲੋਂ ਵਧਾਈ ਦਿੱਤੀ ਗਈ ਤੇ ਆਉਣ ਵਾਲੇ ਸਮੇਂ ਵਿਚ ਉਹ ਹਰ ਖੇਤਰ 'ਚ ਕਾਮਯਾਬੀ ਹਾਸਿਲ ਕਰਨ ਦੀ ਕਾਮਨਾ ਕੀਤੀ ਗਈ | ਇਸੇ ਤਰ੍ਹਾਂ ਸਕੂਲ ਦਾ ਆਪਣਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ |
ਪਿਛਲੀ ਖ਼ਬਰ ਭਾਰਟਾ ਕਲਾਂ 'ਚ ਵਿਰਦੀ ਜਠੇਰਿਆ ਦਾ ਮੇਲਾ ਅੱਜ ਅਗਲੀ ਖ਼ਬਰ ਆਟੋ ਵਰਕਰ ਯੂਨੀਅਨ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।