29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਖੇਤੀ ਮਸ਼ੀਨਰੀ ਦੀ ਮੁੜ ਵਿਕਰੀ ਕਰਨ ਵਾਲਿਆਂ ਦੀ ਜਾਂਚ ਲਈ ਪੜਤਾਲੀਆ ਕਮੇਟੀਆਂ ਦਾ ਗਠਨ <br/>

ਅਜੀਤ ਡੈਸਕ 19-07-2025
ਮਾਨਸਾ, 18 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)-ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਵਲੋਂ ਜ਼ਿਲ੍ਹੇ 'ਚ ਸਬਸਿਡੀ 'ਤੇ ਦਿੱਤੇ ਖੇਤੀਬਾੜੀ ਸੰਦਾਂ/ਮਸ਼ੀਨਰੀ ਦੀ ਮੁੜ ਤੋਂ ਵਿੱਕਰੀ ਦਾ ਗੰਭੀਰ ਨੋਟਿਸ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਖੇਤੀ ਮਸ਼ੀਨਰੀ ਦੀ ਮੁੜ ਵਿੱਕਰੀ ਦੀ ਜਾਂਚ ਕਰਨ ਲਈ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਪੰਜ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਪਿੰਡ-ਪਿੰਡ ਜਾ ਕੇ ਕਿਸਾਨਾਂ/ਸੁਸਾਇਟੀਆਂ/ਕਸਟਮ ਹਾਈਰਿੰਗ ਸੈਂਟਰਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਸਬਸਿਡੀ 'ਤੇ ਦਿੱਤੇ ਸੰਦਾਂ ਦੀ ਜਾਂਚ ਕਰਨਗੀਆਂ ਅਤੇ ਜਾਂਚ ਦੌਰਾਨ ਮੌਜੂਦ ਨਾ ਪਾਈਆਂ ਗਈਆਂ ਮਸ਼ੀਨਾਂ ਦੇ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਖੇਤੀਬਾੜੀ ਮਸ਼ੀਨਰੀ 'ਤੇ ਸਬਸਿਡੀ ਦੇਣ ਲਈ ਵਿਭਾਗ ਵਲੋਂ 5 ਸਾਲ ਤੱਕ ਸੰਦਾਂ ਨੂੰ ਨਾ ਵੇਚਣ ਬਾਬਤ ਕਿਸਾਨ/ਸੁਸਾਇਟੀਆਂ ਤੋਂ ਸਵੈ-ਘੋਸ਼ਣਾ ਪੱਤਰ ਵੀ ਲਿਆ ਹੋਇਆ ਹੈ ਪ੍ਰੰਤੂ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ/ਸੁਸਾਇਟੀ ਕਸੂਰਵਾਰ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮਸ਼ੀਨ ਉੱਤੇ ਪ੍ਰਾਪਤ ਕੀਤੀ ਸਬਸਿਡੀ ਸਮੇਤ ਵਿਆਜ ਵਾਪਸ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਪਿਛਲੇ 5 ਸਾਲਾਂ ਦੌਰਾਨ ਖ਼ਰੀਦੀਆਂ ਗਈਆਂ ਮਸ਼ੀਨਾਂ ਦੀ ਮੁੜ ਵਿੱਕਰੀ ਸਬੰਧੀ ਪੜਤਾਲ ਕਰ ਕੇ ਹਫ਼ਤੇ 'ਚ ਰਿਪੋਰਟ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ |

ਪਿਛਲੀ ਖ਼ਬਰ ਥਾਣਾ ਬੋਹਾ ਵਿਖੇ ਡੇਂਗੂ ਦੇ ਲਾਰਵਾ ਦੀ ਕੀਤੀ ਜਾਂਚ <br/> ਅਗਲੀ ਖ਼ਬਰ ਦਰੀਆਪੁਰ ਖ਼ੁਰਦ ਦੇ ਗੁਰੂ ਘਰ ਵਿਖੇ ਨਵਾਂ ਨਿਸ਼ਾਨ ਸਾਹਿਬ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।