29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਦਰੀਆਪੁਰ ਖ਼ੁਰਦ ਦੇ ਗੁਰੂ ਘਰ ਵਿਖੇ ਨਵਾਂ ਨਿਸ਼ਾਨ ਸਾਹਿਬ ਲਗਾਇਆ <br/>

ਅਜੀਤ ਡੈਸਕ 19-07-2025
ਬੁਢਲਾਡਾ, 18 ਜੁਲਾਈ (ਰਾਹੀ)-ਨੇੜਲੇ ਪਿੰਡ ਰਾਮਗੜ੍ਹ (ਦਰੀਆਪੁਰ ਖੁਰਦ) ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਵਾਂ ਨਿਸ਼ਾਨ ਸਾਹਿਬ ਲਗਾਇਆ ਗਿਆ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਠਾਣਾ ਸਿੰਘ ਅਤੇ ਖ਼ਜ਼ਾਨਚੀ ਗੁਰਜੰਟ ਸਿੰਘ ਫੌਜੀ ਨੇ ਦੱਸਿਆ ਕਿ 78 ਫੁੱਟ ਤੋਂ ਵੱਧ ਉੱਚਾ ਨਵਾਂ ਨਿਸ਼ਾਨ ਸਾਹਿਬ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਗੁਰੂ ਘਰ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਨਿਸ਼ਾਨ ਸਾਹਿਬ ਲਗਾਉਣ ਦੀ ਇਹ ਸੇਵਾ ਮੁਕੰਮਲ ਕੀਤੀ ਗਈ | ਮੁੱਖ ਗ੍ਰੰਥੀ ਭਾਈ ਗੁਲਾਬ ਸਿੰਘ ਨੇ ਸੰਗਤ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਖੇਤੀ ਮਸ਼ੀਨਰੀ ਦੀ ਮੁੜ ਵਿਕਰੀ ਕਰਨ ਵਾਲਿਆਂ ਦੀ ਜਾਂਚ ਲਈ ਪੜਤਾਲੀਆ ਕਮੇਟੀਆਂ ਦਾ ਗਠਨ <br/> ਅਗਲੀ ਖ਼ਬਰ ਮਗਨਰੇਗਾ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।