02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਰਕਾਰੀ ਪ੍ਰਾਇਮਰੀ ਸਕੂਲ ਗਿੱਲ ਕਲਾਂ ਵਿਖੇ ਪੰਚਾਇਤ ਵਲੋਂ ਨਵੇਂ ਬਣਾਏ ਮਿਡ-ਡੇ ਮੀਲ ਸ਼ੈੱਡ ਦਾ ਉਦਘਾਟਨ

ਅਜੀਤ ਡੈਸਕ 01-08-2026
ਚਾਉਕੇ, 31 ਜੁਲਾਈ (ਮਨਜੀਤ ਸਿੰਘ ਘੜੈਲੀ): ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗਿੱਲ ਕਲਾਂ ਵਿਖੇ ਪੰਚਾਇਤ ਵਲੋਂ ਬਣਾਏ ਗਏ ਨਵੇਂ ਮਿੱਡ-ਡੇ ਮੀਲ ਦੇ ਸ਼ੈੱਡ ਦਾ ਉਦਘਾਟਨ ਸਰਪੰਚ ਕਰਮਜੀਤ ਕੌਰ, ਹਰਬੰਸ ਸਿੰਘ ਅਤੇ ਐਸ.ਐਮ.ਸੀ ਚੇਅਰਮੈਨ ਸਰਬਜੀਤ ਕੌਰ ਵਲੋਂ ਕੀਤਾ ਗਿਆ। ਇਸ ਸਮੇਂ ਮੁੱਖ ਅਧਿਆਪਕਾ ਰਮਨਪ੍ਰੀਤ ਗੋਇਲ ਵਲੋਂ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਸਮੂਹ ਪੰਚਾਇਤ ਦਾ ਇਸ ਸ਼ਲਾਘਾਯੋਗ ਉਦਮ ਲਈ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਸਮੂਹ ਗਰਾਮ ਪੰਚਾਇਤ ਅਤੇ ਪਤਵੰਤਿਆਂ ਤੋਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਕੂਲ ਦੀ ਬਿਹਤਰੀ ਲਈ ਸਹਿਯੋਗ ਕਰਨ ਦੀ ਆਸ ਪ੍ਰਗਟਾਈ। ਇਸ ਸਮੇਂ ਰੀਤਾ ਰਾਣੀ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਗੁਰਤੇਜ ਕੌਰ ਅਤੇ ਮੈਂਬਰ ਜਸਵੀਰ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਆਕਲੀਆ ਕਾਲਜ ਆਫ਼ ਐਜੂਕੇਸ਼ਨ ਬੀ.ਐੱਡ ਸੈਸ਼ਨ 2424-2026 ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ 63.70 ਗ੍ਰਾਮ ਹੈਰੋਇਨ ਸਣੇ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।