29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮਗਨਰੇਗਾ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ <br/>

ਮਾਨਸਾ ਵਿਖੇ ਰੋਸ ਪ੍ਰਗਟ ਕਰਦੇ ਹੋਏ ਮਗਨਰੇਗਾ ਮਜ਼ਦੂਰ | ਅਜੀਤ ਤਸਵੀਰ <br/> 19-07-2025
ਮਾਨਸਾ, 18 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਨਰੇਗਾ ਵਰਕਰਜ਼ ਯੂਨੀਅਨ (ਫਿਲੌਰ) ਵਲੋਂ ਸਥਾਨਕ ਬਾਲ ਭਵਨ ਵਿਖੇ ਰੈਲੀ ਕਰਨ ਉਪਰੰਤ ਪ੍ਰਬੰਧਕੀ ਕੰਪਲੈਕਸ ਤੱਕ ਰੋਸ ਮਾਰਚ ਕੱਢਿਆ | ਮਜ਼ਦੂਰ ਆਗੂ ਜਗਸੀਰ ਸਿੰਘ ਸੀਰਾ ਨੇ ਦੋਸ਼ ਲਗਾਇਆ ਕਿ ਪਿੰਡਾਂ ਵਿਚ ਮਜ਼ਦੂਰਾਂ ਨੂੰ ਸਬੰਧਿਤ ਅਧਿਕਾਰੀਆਂ ਵੱਲੋਂ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਪੱਕੇ ਖਾਲ਼ਾਂ ਦੀ ਸਾਫ਼-ਸਫ਼ਾਈ, ਰੋਡ ਬਰਮਾ ਦਾ ਕੰਮ, ਵਾਟਰ ਵਰਕਸ ਦੀ ਸਾਫ਼-ਸਫ਼ਾਈ ਅਤੇ ਛੱਪੜਾਂ ਦਾ ਕੰਮ 5 ਸਾਲਾਂ ਵਿਚ ਇਕ ਵਾਰ ਕਰਵਾਉਣ ਦੇ ਆਦੇਸ਼ ਆਏ ਹਨ | ਉਨ੍ਹਾਂ ਦੱਸਿਆ ਕਿ 17 ਜੁਲਾਈ ਨੂੰ ਬਲਾਕ ਸਰਦੂਲਗੜ੍ਹ ਦੇ ਪਿੰਡ ਟਿੱਬੀ ਹਰੀ ਸਿੰਘ ਵਿਖੇ ਪੱਕੇ ਖਾਲਾਂ ਦਾ ਮਸਟਰੋਲ ਕੱਢਿਆ ਗਿਆ ਸੀ ਪਰ ਅਧਿਕਾਰੀਆਂ ਵੱਲੋਂ ਮਸਟਰੋਲ ਵਾਪਸ ਲੈ ਲਿਆ ਅਤੇ ਦੱਸਿਆ ਕਿ ਖਾਲਾਂ ਦਾ ਕੰਮ ਮਗਨਰੇਗਾ ਵਿਚੋਂ ਕੱਟ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਕੁਆਰਡੀਨੇਟਰ ਮਗਨਰੇਗਾ ਤੇ ਬੀ. ਡੀ. ਪੀ. ਓ. ਤੋਂ ਨੋਟੀਫ਼ਿਕੇਸ਼ਨ ਦੀ ਕਾਪੀ ਮੰਗੀ ਤਾਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ | ਉਨ੍ਹਾਂ ਆਖਿਆ ਕਿ ਅਜਿਹਾ ਇਕ ਪਿੰਡ 'ਚ ਨਹੀਂ ਬਲਕਿ ਬਹੁਤ ਪਿੰਡਾਂ 'ਚ ਕੀਤਾ ਜਾ ਰਿਹਾ ਹੈ | ਯੂਨੀਅਨ ਵਲੋਂ ਪ੍ਰਸ਼ਾਸਨਿਕ ਅਧਿਕਾਰੀ ਰਾਹੀਂ ਮੁੱਖ ਮੰਤਰੀ ਦੇ ਨਾਂਅ ਭੇਜੇ ਪੱਤਰ 'ਚ ਮੰਗ ਉਠਾਈ ਕਿ ਸਰਕਾਰ ਮਗਨਰੇਗਾ ਮਜ਼ਦੂਰਾਂ ਦਾ ਰੁਜ਼ਗਾਰ ਬਚਾਉਣ ਲਈ ਠੋਸ ਕਦਮ ਉਠਾਵੇ | ਇਸ ਸਮੇਂ ਗੁਰਮੀਤ ਕੌਰ, ਰਾਣੀ ਕੌਰ ਭਗਵਾਨਪੁਰਾ, ਕੁਲਦੀਪ ਕੌਰ, ਬੰਤ ਕੌਰ ਸਤੀਕੇ, ਸਰਬਜੀਤ ਸਿੰਘ, ਪਰਮਜੀਤ ਸਿੰਘ ਟਿੱਬੀ ਹਰੀ ਸਿੰਘ, ਜਸਵੀਰ ਕੌਰ, ਅੰਜੂ ਰਾਣੀ ਭੀਖੀ, ਗੁਰਪਿਆਰ ਸਿੰਘ ਰਾਮਦਿੱਤੇ ਵਾਲਾ, ਗੁਰਵਿੰਦਰ ਸਿੰਘ ਗੋਬਿੰਦਪੁਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦਰੀਆਪੁਰ ਖ਼ੁਰਦ ਦੇ ਗੁਰੂ ਘਰ ਵਿਖੇ ਨਵਾਂ ਨਿਸ਼ਾਨ ਸਾਹਿਬ ਲਗਾਇਆ <br/> ਅਗਲੀ ਖ਼ਬਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਕਾਨੂੰਨ ਬਣਾਉਣਾ 'ਆਪ' ਸਰਕਾਰ ਦੀ ਅਹਿਮ ਪ੍ਰਾਪਤੀ-ਵਿਧਾਇਕ ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।