ਨਿਯਮਾਂ ਦੀ ਉਲੰਘਣਾ ਕਰਨ 'ਤੇ 6 ਸਕੂਲੀ ਬੱਸਾਂ ਦੇ ਚਲਾਨ ਕੱਟੇ
ਅਜੀਤ ਡੈਸਕ
19-07-2025
ਸੈਂਟਰਲ ਪਾਰਕ 'ਚ ਬਣਿਆ ਸੇਵਾ ਕੇਂਦਰ ਸਵੇਰੇ 12 ਘੰਟੇ ਖੁੱਲ੍ਹੇਗਾ
ਮਾਨਸਾ, 18 ਜੁਲਾਈ (ਵਿ.ਪ੍ਰਤੀ.)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਦੇਣ ਦੀ ਲੜੀ ਦੇ ਤਹਿਤ ਸਥਾਨਕ ਸੈਂਟਰਲ ਪਾਰਕ ਵਿਖੇ ਬਣੇ ਸੇਵਾ ਕੇਂਦਰ ਨੂੰ ਸਵੇਰੇ 8 ਤੋਂ ਰਾਤ 8 ਵਜੇ ਤੱਕ ਖੋਲਣ ਦਾ ਫ਼ੈਸਲਾ ਕੀਤਾ ਗਿਆ ਹੈ | ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਬਹੁਤ ਸਾਰੇ ਨੌਕਰੀ ਪੇਸ਼ਾ ਲੋਕ ਅਤੇ ਹੋਰ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਵੀ ਨੌਕਰੀ ਸਮੇਂ ਤੋਂ ਬਾਅਦ ਸੇਵਾ ਕੇਂਦਰ ਨਾਲ ਸਬੰਧਿਤ ਕੰਮਾਂ ਲਈ ਇੱਥੇ ਆ ਸਕਦੇ ਹਨ | ਉਨਾਂ ਲੋਕਾਂ ਨੂੰ ਇਸ ਸੁਵਿਧਾ ਦਾ ਲਾਹਾ ਲੈਣ ਦੀ ਅਪੀਲ ਕੀਤੀ |