29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਧਰਨਾ <br/>

ਬਰੇਟਾ ਥਾਣੇ ਅੱਗੇ ਪਿੰਡ ਧਰਮਪੁਰਾ ਦੇ ਲੋਕਾਂ ਵਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਗੂ | ਤਸਵੀਰ : ਜੀਵਨ ਸ਼ਰਮਾ <br/> 19-07-2025
ਬਰੇਟਾ, 18 ਜੁਲਾਈ (ਜੀਵਨ ਸ਼ਰਮਾ)- ਸਥਾਨਕ ਪੁਲਿਸ ਥਾਣੇ ਅੱਗੇ ਪਿੰਡ ਧਰਮਪੁਰਾ ਦੇ ਵਸਨੀਕਾਂ ਵਲੋਂ ਨੌਜਵਾਨ ਦੇ ਕਾਤਲਾਂ 'ਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਧਰਨਾ ਲਗਾਇਆ ਗਿਆ | ਬੁਲਾਰਿਆਂ ਨੇ ਕਿਹਾ ਕਿ ਪਿੰਡ ਦੇ ਕੁਝ ਲੋਕਾਂ ਵਲੋਂ ਕੁਝ ਦਿਨ ਤੋਂ ਲਾਪਤਾ ਨੌਜਵਾਨ ਸਨੀ ਸਿੰਘ ਪੁੱਤਰ ਜਗਤਾਰ ਸਿੰਘ ਦਾ ਕਤਲ ਕਰ ਕੇ ਭਾਖੜਾ ਵਿਚ ਸੁੱਟ ਦਿੱਤਾ ਗਿਆ ਅਤੇ ਜਿਸ ਦੀ ਲਾਸ਼ ਹਰਿਆਣੇ ਦੇ ਪਿੰਡ ਚਾਂਦਪੁਰਾ ਕੋਲੋਂ ਮਿਲੀ ਹੈ | ਧਰਨਾਕਾਰੀਆਂ ਨੇ ਮੰਗ ਕੀਤੀ ਕਿ ਕਾਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਥਾਣਾ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੌਕੇ ਕਿਸਾਨ ਆਗੂ ਤਰਸੇਮ ਸਿੰਘ, ਵਸਾਵਾ ਸਿੰਘ, ਦਰਸ਼ਨ ਸਿੰਘ, ਸਰਪੰਚ ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |
ਸਦਮਾ
ਮਾਨਸਾ, 18 ਜੁਲਾਈ (ਸੱਭਿ.ਪ੍ਰਤੀ.)-ਸੇਵਾ ਮੁਕਤ ਮੁੱਖ ਅਧਿਆਪਕ ਸੁਰਜੀਤ ਸਿੰਘ ਖਿਆਲਾ ਕਲਾਂ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨ•ਾਂ ਦੀ ਪਤਨੀ ਤੇਜ ਕੌਰ (85) ਦਾ ਦਿਹਾਂਤ ਹੋ ਗਿਆ | ਇਸ ਮੌਕੇ ਅਧਿਆਪਕ ਵਰਗ ਤੋਂ ਇਲਾਵਾ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਜਨਤਕ ਜਥੇਬੰਦੀਆਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਹਮਦਰਦੀ ਜ਼ਾਹਿਰ ਕੀਤੀ ਹੈ |

ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ <br/> ਅਗਲੀ ਖ਼ਬਰ ਨਿਯਮਾਂ ਦੀ ਉਲੰਘਣਾ ਕਰਨ 'ਤੇ 6 ਸਕੂਲੀ ਬੱਸਾਂ ਦੇ ਚਲਾਨ ਕੱਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।