29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਿੰਡ ਤਾਮਕੋਟ ਦੇ ਜਵਾਨ ਦੀ ਡਿਬਰੂਗੜ• ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ <br/>

ਅਜੀਤ ਡੈਸਕ 19-07-2025
ਮਾਨਸਾ, 18 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਤਾਮਕੋਟ ਦੇ ਜਵਾਨ ਰਾਜਵੀਰ ਸਿੰਘ ਦੀ ਡਿਬਰੂਗੜ• (ਆਸਾਮ) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | 2017 'ਚ ਭਾਰਤੀ ਫ਼ੌਜ 'ਚ ਭਰਤੀ ਹੋਇਆ ਨੌਜਵਾਨ ਬੰਗਾਲ ਇੰਜੀਨੀਅਰਿੰਗ 'ਚ ਸੇਵਾਵਾਂ ਨਿਭਾਅ ਰਿਹਾ ਸੀ | ਉਸ ਦਾ ਅੱਜ ਜੱਦੀ ਪਿੰਡ ਤਾਮਕੋਟ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ | ਫ਼ੌਜ ਦੀ ਟੁਕੜੀ ਵਲੋਂ ਫੁੱਲ ਮਾਲਾਵਾਂ ਭੇਟ ਕਰ ਕੇ ਸਲਾਮੀ ਵੀ ਦਿੱਤੀ ਗਈ | ਲੋਕਾਂ ਨੇ ਸ਼ਹੀਦ ਰਾਜਵੀਰ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ | ਮਿ੍ਤਕ ਦੇ ਪਿਤਾ ਜਗਸੀਰ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਪੁੱਤਰ 'ਤੇ ਮਾਣ ਹੈ, ਜੋ ਦੇਸ਼ ਦੀ ਸੇਵਾ ਕਰ ਰਿਹਾ ਸੀ | ਦੱਸਣਯੋਗ ਹੈ ਕਿ ਰਾਜਵੀਰ ਸਿੰਘ ਦਾ ਵੱਡਾ ਭਰਾ ਵੀ ਭਾਰਤੀ ਫ਼ੌਜ 'ਚ ਸੇਵਾਵਾਂ ਨਿਭਾਅ ਚੁੱਕਾ ਹੈ | ਮਿ੍ਤਕ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਵਿਧਵਾ ਤੇ ਛੋਟੀ ਬੱਚੀ ਹੈ | ਸਸਕਾਰ ਮੌਕੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਸੇਵਾ ਮੁਕਤ ਸੂਬੇਦਾਰ ਦਰਸ਼ਨ ਸਿੰਘ, ਵਾਇਸ ਆਫ਼ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਨਿਯਮਾਂ ਦੀ ਉਲੰਘਣਾ ਕਰਨ 'ਤੇ 6 ਸਕੂਲੀ ਬੱਸਾਂ ਦੇ ਚਲਾਨ ਕੱਟੇ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਨਵੀਨਤਮ 'ਵਿਦਿਆਰਥੀ ਸਹਿ-ਅਧਿਆਪਕ ਮਾਡਲ' ਕਰੇਗੀ ਲਾਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।