29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੰਜਾਬ ਕੇਂਦਰੀ ਯੂਨੀਵਰਸਿਟੀ ਨਵੀਨਤਮ 'ਵਿਦਿਆਰਥੀ ਸਹਿ-ਅਧਿਆਪਕ ਮਾਡਲ' ਕਰੇਗੀ ਲਾਗੂ <br/>

ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ | ਤਸਵੀਰ: ਲਵਲੀ <br/> 19-07-2025
ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਰਵਾਇਤੀ ਕਲਾਸਰੂਮ ਪ੍ਰਣਾਲੀ ਵਿਚ ਬਦਲਾਅ ਲਿਆਉਣ ਤੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਵਿਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਵਧਾਉਣ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਮੌਜੂਦਾ ਅਕਾਦਮਿਕ ਸੈਸ਼ਨ ਤੋਂ 'ਵਿਦਿਆਰਥੀ ਸਹਿ-ਅਧਿਆਪਕ ਮਾਡਲ' ਲਾਗੂ ਕਰਨ ਦਾ ਐਲਾਨ ਕੀਤਾ ਹੈ | ਇਹ ਨਵੀਨਤਮ ਅਭਿਆਸ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਮਾਰਗਦਰਸ਼ਨ ਅਤੇ ਵਾਇਸ-ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸ਼ਾਦ ਤਿਵਾਰੀ ਦੀ ਦੂਰਦਰਸ਼ੀ ਅਗਵਾਈ ਹੇਠ ਅਮਲ ਵਿਚ ਲਿਆਂਦਾ ਜਾ ਰਿਹਾ ਹੈ | ਇਸ ਮਾਡਲ ਦਾ ਮੁੱਖ ਉਦੇਸ਼ ਸਿੱਖਿਆਰਥੀ-ਕੇਂਦਿ੍ਤ ਵਿਦਿਅਕ ਵਾਤਾਵਰਣ ਬਣਾਉਣਾ ਹੈ, ਜੋ ਵਿਦਿਆਰਥੀਆਂ ਨੂੰ ਅਧਿਆਪਨ-ਸਿਖਲਾਈ ਪ੍ਰਕਿਰਿਆ ਵਿਚ ਸ਼ਾਮਿਲ ਕਰਕੇ ਉਨ੍ਹਾਂ ਵਿਚ ਉਤਸੁਕਤਾ, ਰਚਨਾਤਮਕਤਾ ਤੇ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ | ਭਾਰਤ ਵਿਚ ਲੰਬੇ ਸਮੇਂ ਤੋਂ 'ਚਾਕ ਐਂਡ ਟਾਕ' ਵਿਧੀ 'ਤੇ ਆਧਾਰਿਤ ਇਕ ਸਿੱਖਿਆ ਪ੍ਰਣਾਲੀ ਰਹੀ ਹੈ, ਜਿਸ ਵਿਚ ਅਧਿਆਪਕ ਕਲਾਸਰੂਮ ਵਿਚ ਭਾਸ਼ਣ ਦਿੰਦਾ ਹੈ ਅਤੇ ਵਿਦਿਆਰਥੀ ਸਿਰਫ਼ ਸਰੋਤੇ ਦੀ ਭੂਮਿਕਾ ਨਿਭਾਉਂਦੇ ਹਨ | ਇਹ ਰਵਾਇਤੀ ਪ੍ਰਣਾਲੀ ਸੀਮਤ ਗੱਲਬਾਤ ਅਤੇ ਸੀਮਤ ਭਾਗੀਦਾਰੀ 'ਤੇ ਆਧਾਰਿਤ ਹੈ | ਇਸ ਸੰਦਰਭ ਵਿਚ ਸੀਯੂ ਪੰਜਾਬ ਦੁਆਰਾ ਲਾਗੂ ਕੀਤਾ ਜਾ ਰਿਹਾ 'ਵਿਦਿਆਰਥੀ ਸਹਿ-ਇੰਸਟਰੱਕਟਰ ਮਾਡਲ' ਇਨਕਲਾਬੀ ਤਬਦੀਲੀ ਲਿਆਉਣ ਵੱਲ ਇਕ ਯਤਨ ਹੈ | ਇਸ ਮਾਡਲ ਹੇਠ ਹਰ ਕਲਾਸ ਵਿਚ ਇਕ ਵਿਦਿਆਰਥੀ ਨੂੰ ਸਹਿ-ਅਧਿਆਪਕ ਵਜੋਂ ਚੁਣਿਆ ਜਾਵੇਗਾ | ਮੁੱਖ ਅਧਿਆਪਕ ਵਲੋਂ ਇਸ 'ਵਿਦਿਆਰਥੀ ਸਹਿ-ਅਧਿਆਪਕ' ਨੂੰ ਪਹਿਲਾਂ ਤੋਂ ਇਕ ਵਿਸ਼ਾ ਦਿੱਤਾ ਜਾਵੇਗਾ, ਜਿਸ 'ਤੇ ਉਹ ਤਿਆਰੀ ਕਰੇਗਾ | ਕਲਾਸ ਦੀ ਸ਼ੁਰੂਆਤ ਵਿਚ ਉਹ ਵਿਦਿਆਰਥੀ ਸਹਿ-ਅਧਿਆਪਕ ਲਗਭਗ 20 ਮਿੰਟ ਦੀ ਪੇਸ਼ਕਾਰੀ ਦੇਵੇਗਾ | ਉਸਤੋਂ ਬਾਅਦ ਮੁੱਖ ਅਧਿਆਪਕ ਵਿਸ਼ੇ ਨੂੰ ਹੋਰ ਵਿਸਥਾਰ ਨਾਲ ਸਮਝਾਉਣਗੇ ਤੇ ਜਟਿਲ ਪੱਖਾਂ ਦੀ ਵਿਆਖਿਆ ਕਰਨਗੇ | ਆਖਰੀ 20 ਮਿੰਟਾਂ ਦੌਰਾਨ ਵਿਦਿਆਰਥੀ ਸਹਿ-ਅਧਿਆਪਕ ਦੀ ਅਗਵਾਈ ਹੇਠ ਸਮੂਹਿਕ-ਚਰਚਾ ਹੋਵੇਗੀ ਤੇ ਅਧਿਆਪਕ ਸਮੂਹਿਕ-ਚਰਚਾ ਸਤਰ ਨੂੰ ਆਪਣੀਆਂ ਟਿੱਪਣੀਆਂ ਨਾਲ ਸਮਾਪਤ ਕਰਨਗੇ | ਇਸ ਮਾਡਲ ਬਾਰੇ ਜਾਣਕਾਰੀ ਦਿੰਦਿਆਂ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ 'ਵਿਦਿਆਰਥੀ ਸਹਿ-ਇੰਸਟਰੱਕਟਰ ਮਾਡਲ' ਵਿਦਿਆਰਥੀਆਂ ਵਿਚ ਜਿਗਿਆਸਾ, ਰਚਨਾਤਮਕਤਾ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੂਨੀਵਰਸਿਟੀ ਵਲੋਂ ਇਹ ਮਾਡਲ ਸਾਰੇ ਸਕੂਲਾਂ ਤੇ ਵਿਭਾਗਾਂ ਵਿਚ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ |

ਪਿਛਲੀ ਖ਼ਬਰ ਪਿੰਡ ਤਾਮਕੋਟ ਦੇ ਜਵਾਨ ਦੀ ਡਿਬਰੂਗੜ• ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ <br/> ਅਗਲੀ ਖ਼ਬਰ 'ਆਪ' ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ-ਡਾ. ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।