28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸਮੰਤੀ ਨਾਲ ਨਹੀਂ ਹੋਈ

ਅਜੀਤ ਡੈਸਕ 22-07-2025
ਕੈਲਗਰੀ, 21 ਜੁਲਾਈ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਚੁਣੀ ਜਾਣ ਵਾਲੀ ਸਾਲ 2025-2028 ਦੀ ਪ੍ਰਬੰਧਕ ਕਮੇਟੀ ਦੀ 5 ਮੈਂਬਰੀ ਕਮੇਟੀ ਵੱਲੋਂ ਸਰਬਸੰਮਤੀ ਨਾ ਹੋਣ ਕਾਰਨ ਚੋਣ ਕਰਾਉਣ ਦਾ ਐਲਾਨ ਕੀਤਾ ਗਿਆ ਹੈ | ਚੋਣ ਕਰਵਾਉਣ ਲਈ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਜਸਕਰਨ ਸਿੰਘ ਸੰਧੂ ਨੂੰ ਪ੍ਰੀਜ਼ਾਈਡਿੰਗ ਅਫਸਰ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਹਰਮਨ ਸਿੰਘ ਕੰਦੋਲਾ ਨੂੰ ਸਹਾਇਕ ਪ੍ਰੀਜ਼ਾਈਡਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ | ਬੇਸ਼ੱਕ ਅਜੇ ਚੋਣ ਕਰਵਾਉਣ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਪਰ ਚੋਣ ਲੜਨ ਵਾਲੇ ਉਮੀਦਵਾਰ ਅਤੇ ਸਹਿਯੋਗੀਆ ਨੇ ਕਮਰ ਕੱਸੇ ਕਰ ਲਏ ਹਨ | ਚੋਣ ਕਰਵਾਉਣ ਦਾ ਇਹ ਫੈਂਸਲਾ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੇ ਬੋਰਡ ਮੈਂਬਰਾਂ ਵੱਲੋਂ ਨਿਰਪੱਖ, ਪਾਰਦਰਸ਼ੀ ਤੇ ਸੁਚੱਜੇ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਬਰਕਰਾਰ ਰੱਖਣ ਲਈ ਸਰਬਸੰਮਤੀ ਨਾਲ ਲਿਆ ਗਿਆ | ਉਨਾਂ ਕਿਹਾ ਅਸੀਂ ਦੋਵਾਂ ਵਿਅਕਤੀਆਂ ਨੂੰ ਆਪਣਾ ਪੂਰਾ ਸਮਰਥਨ ਅਤੇ ਪ੍ਰਸ਼ੰਸਾ ਦਿੰਦੇ ਹਾਂ ਕਿਉਂਕਿ ਉਹ ਇਹ ਮਹੱਤਵਪੂਰਣ ਜ਼ਿੰਮੇਵਾਰੀਆਂ ਨਿਭਾਉਂਦੇ ਹਨ |
ਪਿਛਲੀ ਖ਼ਬਰ ਟੀਮ ਦਾ ਨਾਂਅ 'ਰੈਡਸਕਿਨਜ਼' ਨਾ ਰੱਖਿਆ ਤਾਂ ਸਟੇਡੀਅਮ ਕਰਾਰ ਰੋਕ ਦੇਵਾਂਗਾ-ਟਰੰਪ ਅਗਲੀ ਖ਼ਬਰ ਜਗਜੀਤ ਨੌਸ਼ਹਿਰਵੀ ਦੀ 'ਹਾਲ ਉਥਾਈਾ ਕਹੀਏ' ਪੁਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।