ਸਾਨ ਫਰਾਂਸਿਸਕੋ, 21 ਜੁਲਾਈ (ਐਸ. ਅਸ਼ੋਕ ਭÏਰਾ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ ਹੇਵਰਡ ਵਿਖੇ ਸਾਹਿਤਕ ਮਿਲਣੀ 'ਚ ਜਗਜੀਤ ਨੌਸ਼ਹਿਰਵੀ ਦੇ ਪਲੇਠੇ ਕਾਵਿ ਸੰਗ੍ਰਹਿ 'ਹਾਲ ਉਥਾਈਾ ਕਹੀਏ' 'ਤੇ ਇਕ ਵਿਚਾਰ ਚਰਚਾ ਕਰਵਾਈ ਗਈ | ਮਿਲਣੀ ਦੇ ਆਰੰਭ 'ਚ ਪ੍ਰਧਾਨ ਕੁਲਵਿੰਦਰ ਸਿੰਘ ਨੇ ਸਭ ਨੂੰ ਜੀਅ ਆਇਆਂ ਆਖਿਆ | ਪ੍ਰਸਿੱਧ ਸ਼ਾਇਰ ਈਸ਼ਰ ਸਿੰਘ ਮੋਮਨ ਤੇ ਟੈਕਸਸ ਵਿਖੇ ਹੜ੍ਹ 'ਚ ਮਾਰੀ ਗਈ ਲੋਕਾਈ ਦੀਆਂ ਵਿੱਛੜੀਆਂ ਰੂਹਾਂ ਨੂੰ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਸੂਫ਼ੀ ਗਾਇਕ ਸੁਖਦੇਵ ਸਾਹਿਲ ਨੇ ਜਗਜੀਤ ਦੀ ਪੁਸਤਕ 'ਚੋਂ ਖ਼ੂਬਸੂਰਤ ਗ਼ਜ਼ਲ ਗਾਇਨ ਕੀਤਾ | ਉਪਰੰਤ ਪ੍ਰਧਾਨਗੀ ਮੰਡਲ 'ਚ ਨਾਮਵਰ ਸ਼ਾਇਰ ਜਸਵੀਰ ਧੀਮਾਨ, ਜਸਵੀਰ ਗਿੱਲ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ, ਪ੍ਰੋ. ਸੁਰਿੰਦਰ ਸਿੰਘ ਸੀਰਤ, ਸੁਰਿੰਦਰ ਸਿੰਘ ਧਨੋਆ ਅਤੇ ਬਲਵਿੰਦਰ ਸਿੰਘ ਲਾਲੀ ਧਨੋਆ ਸੁਸ਼ੋਭਿਤ ਹੋਏ | ਜਗਜੀਤ ਨÏਸ਼ਹਿਰਵੀ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦੇ ਕਿਹਾ ਕਿ ਉਸ ਦੇ ਘਰ ਵਿੱਚ ਉਸ ਦੇ ਦਾਦਾ ਜੀ ਵੱਲੋਂ ਰੱਖੇ ਹੋਏ ਕਿੱਸਾ ਕਾਵਿ ਨੂੰ ਪੜ੍ਹਨ ਤੋਂ ਪ੍ਰਭਾਵਿਤ ਹੋ ਕਿ ਲਿਖਣਾ ਸ਼ੁਰੂ ਕੀਤਾ | ਅਮਰੀਕਾ 'ਚ ਵਿਪਸਾਅ ਨਾਲ ਸਾਂਝ ਨੇ ਸਾਹਿਤ ਸਿਰਜਣ ਕਲਾ ਰੰਗ ਹੋਰ ਨਿਖਾਰਿਆ | ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਇਸ ਕਿਤਾਬ ਬਾਰੇ ਭਾਵ-ਪੂਰਤ ਪਰਚਾ ਪੇਸ਼ ਕਰਦੇ ਹੋਏ ਕਿਹਾ ਕਿ ਇਸ ਕਿਤਾਬ ਦੀਆਂ ਗ਼ਜਲਾਂ, ਨਜ਼ਮਾਂ ਤੇ ਗੀਤਾਂ 'ਚ ਦਿਲ ਨੂੰ ਛੋਹਣ ਵਾਲੀ ਗੱਲ, ਦਿਲ ਵਿੱਚੋਂ ਹੀ ਦਿਲ ਦੀ ਜ਼ੁਬਾਨ 'ਚ ਕਹੀ ਗਈ ਹੈ | ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਕਿਹਾ ਕਿ ਜਗਜੀਤ ਨੇ ਆਪਣੇ ਸ਼ਿਅਰਾਂ 'ਚ ਨਵੇਂ ਰੰਗ ਭਰੇ ਹਨ | ਸੁਰਜੀਤ ਸਖੀ, ਮਨਜੀਤ ਪਲਾਹੀ, ਹਰਜਿੰਦਰ ਕੰਗ, ਡਾ. ਸੁਖਵਿੰਦਰ ਕੰਬੋਜ, ਹਰਪ੍ਰੀਤ ਕੌਰ ਧੂਤ, ਚਰਨਜੀਤ ਸਿੰਘ ਪੰਨੂ, ਤਾਰਾ ਸਿੰਘ ਸਾਗਰ, ਸੁਰਿੰਦਰ ਸਿੰਘ ਧਨੋਆ, ਪ੍ਰੋ. ਬਲਵਿੰਦਰ ਸਿੰਘ ਲਾਲੀ ਧਨੋਆ ਆਦਿ ਨੇ ਵੀ ਵਿਚਾਰ ਚਰਚਾ ਨੂੰ ਅੱਗੇ ਤੋਰਦੇ ਹੋਏ ਜਗਜੀਤ ਨੂੰ ਵਧਾਈ ਦਿੱਤੀ | ਜਸਵੀਰ ਧੀਮਾਨ ਨੇ ਇਸ ਸੈਸ਼ਨ ਦਾ ਮੁਲਾਂਕਣ ਕਰਦੇ ਹੋਏ ਵਿਪਸਾਅ ਨੂੰ ਸਫ਼ਲ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ | ਇਸ ਪ੍ਰੋਗਰਾਮ 'ਚ ਹਰਜਿੰਦਰ ਕੰਗ ਦੇ ਕਾਵਿ ਸੰਗਿ੍ਹ 'ਵੇਲ ਰੁਪਏ ਦੀ ਵੇਲ' ਵੀ ਲੋਕ ਅਰਪਣ ਕੀਤਾ ਗਿਆ ਅਤੇ ਇਸ ਬਾਰੇ ਸੰਤੋਖ ਸਿੰਘ ਮਿਨਹਾਸ ਦਾ ਲਿਖਿਆ ਰਿਵੀਊ ਅਵਤਾਰ ਗੋਂਦਾਰਾ ਵੱਲੋਂ ਪੜਿ੍ਹਆ ਗਿਆ | ਕਵੀ ਦਰਬਾਰ 'ਚ, ਪਿ੍ੰਸੀਪਲ ਹਜ਼ੂਰਾ ਸਿੰਘ, ਜਸਵੰਤ ਸ਼ਾਦ, ਚਰਨਜੀਤ ਸਿੰਘ ਗਿੱਲ, ਗੁਰਤੇਜ ਪਰਸਾ ਆਦਿ ਨੇ ਭਾਗ ਲਿਆ¢ ਪਿ੍ੰਸੀਪਲ ਹਰਨੇਕ ਸਿੰਘ ਨੇ ਮਿੰਨੀ ਕਹਾਣੀ ਪੜ੍ਹੀ¢ ਹੋਰਾਂ ਤੋਂ ਇਲਾਵਾ ਡਾ. ਗੁਰਪ੍ਰੀਤ ਕÏਰ ਹਾਜ਼ਰਾ, ਸੁਰਿੰਦਰ ਕÏਰ ਹਾਜ਼ਰਾ, ਪ੍ਰੋ ਸੁਖਦੇਵ ਸਿੰਘ, ਵਿਜੇ ਸਿੰਘ, ਅਵਤਾਰ ਲਾਖਾ, ਜੋਤੀ, ਕਮਲ ਸਿੱਧੂ, ਮਹਿੰਗਾ ਸਿੰਘ ਸਰਪੰਚ, ਸੋਨੂੰ ਸਾਹਿਲ, ਰਿੰਮੀ ਸੰਧੂ ਆਦਿ ਸ਼ਾਮਲ ਸਨ¢ ਪ੍ਰੋਗਰਾਮ ਦਾ ਸੰਚਾਲਨ ਲਾਜ ਨੀਲਮ ਸੈਣੀ ਨੇ ਕੀਤਾ |