ਸਾਕਾਆਈ ਕਿਸਮ ਦੀਆਂ ਸੈਲਮਨ ਮੱਛੀਆਂ ਪ੍ਰਿੰਸ ਜਾਰਜ ’ ਚ ਬਣੇਗਾ ਮੱਛੀ ਪ੍ਰਜਨਨ ਕੇਂਦਰ
ਵੈਨਕੂਵਰ, 27 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਦੀ ਗੋਦ ’ਚ ਵੱਸਦੇ ਪ੍ਰਿੰਸ ਜਾਰਜ ਸ਼ਹਿਰ ’ਚ ਮੱਛੀਆਂ ਦਾ ਪ੍ਰਜਨਨ ਕੇਂਦਰ ਬਣਾਇਆ ਜਾ ਰਿਹਾ ਹੈ, ਜਿਸ ਵਿਚ ਹੁਣ ਸਾਕਆਈ ਕਿਸਮ ਦੀਆਂ ਸੈਲਮਨ ਮੱਛੀਆਂ ਨੂੰ ਵੀ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਥਾਨਕ ਲੇਡਲੀ ਟੇਨੇਹ ਮੂਲਵਾਸੀ ਭਾਈਚਾਰੇ ਵਲੋਂ ਕੈਨੇਡਾ ਦੀ ਸਰਕਾਰ ਦੇ ਸਹਿਯੋਗ ਨਾਲ ਉਸਾਰੇ ਜਾ ਰਹੇ ਇਸ ਕੇਂਦਰ ਦੇ ਸਾਲ 2028 ਵਿਚ ਚਾਲੂ ਹੋਣ ਦੀ ਸੰਭਾਵਨਾ ਹੈ।
ਅਜੀਤ ਡੈਸਕ
28-11-2026