ਸੈਕਰਾਮੈਂਟੋ, 21 ਜੁਲਾਈ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਕਮਾਂਡਰਜ਼ ਨੂੰ ਕਿਹਾ ਹੈ ਕਿ ਉਹ ਆਪਣਾ ਨਾਂਅ ਬਦਲ ਕੇ ਪਹਿਲਾਂ ਵਾਲਾ ਨਾਂਅ 'ਰੈੱਡਸਕਿਨਜ਼' ਰੱਖ ਲੈਣ | ਉਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਾਂਅ ਨਾ ਬਦਲਿਆ ਤਾਂ ਉਹ ਐਨ. ਐਫ.ਐਲ. ਟੀਮ ਨਾਲ ਕੀਤੇ ਸਟੇਡੀਅਮ ਕਰਾਰ ਉਪਰ ਰੋਕ ਲਾ ਦੇਣਗੇ | ਟਰੰਪ ਨੇ ਕਿਹਾ ਕਿ ਜੇਕਰ ਉਹ ਟੀਮ ਦਾ ਨਾਂਅ ਬਦਲ ਕੇ ਪਹਿਲਾਂ ਵਾਲਾ ਨਾਂਅ 'ਵਾਸ਼ਿੰਗਟਨ ਰੈਡਸਕਿਨਜ਼' ਨਹੀਂ ਰੱਖਦੇ ਤਾਂ ਮੈ ਵਾਸ਼ਿੰਗਟਨ 'ਚ ਸਟੇਡੀਅਮ ਬਣਾਉਣ ਦਾ ਕਰਾਰ ਨਹੀਂ ਕਰਾਂਗਾ | ਟਰੰਪ ਨੇ ਸੋਸ਼ਲ ਮੀਡੀਆ 'ਟਰੁੱਥ' 'ਤੇ ਲਿਖਿਆ ਹੈ ਕਿ ਟੀਮ ਅਹਿਮ ਹੈ ਤੇ ਕਰਾਰ ਹਰ ਇਕ ਲਈ ਅਹਿਮ ਹੋਵੇਗਾ | ਵਾਸ਼ਿੰਗਟਨ ਫੁੱਟਬਾਲ ਟੀਮ ਨੇ 2020 'ਚ 'ਰੈਡਸਕਿਨਜ਼' ਨਾਂਅ ਨੂੰ ਛੱਡ ਦਿੱਤਾ ਸੀ |
ਟੀਮ ਦਾ ਨਾਂਅ 'ਰੈਡਸਕਿਨਜ਼' ਨਾ ਰੱਖਿਆ ਤਾਂ ਸਟੇਡੀਅਮ ਕਰਾਰ ਰੋਕ ਦੇਵਾਂਗਾ-ਟਰੰਪ
ਅਜੀਤ ਡੈਸਕ
22-07-2025