27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮੋਬਾਈਲ ਸਪੀਡ ਕੈਮਰਿਆਂ ਰਾਹੀਂ ਜਾਰੀ ਕੀਤੇ 4.7 ਮਿਲੀਅਨ ਡਾਲਰ ਦੇ ਜੁਰਮਾਨੇ ਹੋਣਗੇ ਵਾਪਸ- — ਪਹਿਲਾਂ ਅਦਾ ਕੀਤੀ ਰਕਮ ਨਹੀਂ ਮਿਲੇਗੀ ਵਾਪਸ, 13 ਅਦਾਲਤੀ ਮਾਮਲੇ ਵੀ ਲਏ ਜਾਣਗੇ ਵਾਪਸ

ਐਡੀਲੇਡ, 27 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਵਿਚ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਸ. ਏ.

ਅਜੀਤ ਡੈਸਕ 28-11-2026
ਐਡੀਲੇਡ, 27 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਵਿਚ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਸ.ਏ.ਪੁਲਿਸ ਨੇ ਤਕਨੀਕੀ ਖਾਮੀ ਕਾਰਨ 8,383 ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਜੁਰਮਾਨੇ ਰੱਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਜੁਰਮਾਨਿਆਂ ਦੀ ਕੁੱਲ ਰਕਮ ਲਗਭਗ 4.7 ਮਿਲੀਅਨ ਡਾਲਰ ਬਣਦੀ ਹੈ। ਇਸ ਤੋਂ ਇਲਾਵਾ ਅਦਾਲਤਾਂ ਵਿੱਚ ਵਿਚਾਰ ਅਧੀਨ 13 ਮਾਮਲੇ ਵੀ ਵਾਪਸ ਲਏ ਜਾਣਗੇ। ਐਸ.ਏ. ਪੁਲਿਸ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਸਕਾਟ ਫਿਟਜ਼ਗੇਰਾਲਡ ਨੇ ਦੱਸਿਆ ਕਿ ਇਹ ਜੁਰਮਾਨੇ 6 ਨਵੰਬਰ 2025 ਤੋਂ 29 ਅਕਤੂਬਰ 2026 ਦਰਮਿਆਨ ਮੋਬਾਈਲ ਸਪੀਡ ਕੈਮਰਿਆਂ ਰਾਹੀਂ ਜਾਰੀ ਕੀਤੇ ਗਏ ਸਨ। ਪਿਛਲੇ ਮਹੀਨੇ ਅਦਾਲਤ ਵਿਚ ਨਿਯਮਾਂ ਦੀ ਪਾਲਣਾ ਸਬੰਧੀ ਸਵਾਲ ਉੱਠਣ ਤੋਂ ਬਾਅਦ ਪੁਲਿਸ ਵਲੋਂ ਇਸ ਮਾਮਲੇ ਦੀ ਸਮੀਖਿਆ ਕੀਤੀ ਗਈ ਸੀ। ਇਹ ਫੈਸਲਾ ਆਸਟ੍ਰੇਲੀਅਨ ਸਟੈਂਡਰਡਜ਼ ਦੀ ਪਾਲਣਾ ਨਾਲ ਜੁੜੀ ਇੱਕ ਤਕਨੀਕੀ ਖਾਮੀ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ। ਪੁਲਿਸ ਅਨੁਸਾਰ ਇਨ੍ਹਾਂ ’ਚ ਪੁਲਿਸ ਅਧਿਕਾਰੀਆਂ ਵਲੋਂ ਕੀਤੀ ਗਈ ਕਾਰਵਾਈ, ਸਥਿਰ ਸਪੀਡ ਕੈਮਰਿਆਂ, ਹੱਥ ਵਿਚ ਫੜੇ ਜਾਣ ਵਾਲੇ ਸਪੀਡ ਮਾਪਣ ਵਾਲੇ ਯੰਤਰਾਂ ਜਾਂ ਪੁਆਇੰਟ-ਟੂ-ਪੁਆਇੰਟ ਕੈਮਰਿਆਂ ਰਾਹੀਂ ਜਾਰੀ ਕੀਤੇ ਜੁਰਮਾਨੇ ਸ਼ਾਮਲ ਨਹੀਂ ਹਨ। ਪਹਿਲਾਂ ਭਰੇ ਜੁਰਮਾਨਿਆਂ ਦੀ ਰਕਮ ਵੀ ਵਾਪਸ ਨਹੀਂ ਹੋਵੇਗੀ।
ਪਿਛਲੀ ਖ਼ਬਰ ਇਤਿਹਾਸਕ ਸ਼ਹਿਰ ਮਲੇਰਕੋਟਲਾ ਦੇ ਅੰਦਰ ਬੁਰੀ ਤਰ੍ਹਾਂ ਉਲਝ ਚੁੱਕੀ ਟਰੈਫਿਕ ਵਿਵਸਥਾ ਨੇ ਧਾਰਿਆ ‘ਵਿਕਰਾਲ’ ਰੂਪ ਅਗਲੀ ਖ਼ਬਰ ਨਿਊਜਰਸੀ ’ ਚ ਫੁੱਟਬਾਲ ਮੈਚ ਨੇੜੇ ਗੋਲੀਬਾਰੀ , ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।