13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਅਮਰੀਕਾ 'ਚ ਹਮਲੇ ਜਾਂ ਚੋਰੀ ਕਰਨ 'ਤੇ ਰੱਦ ਹੋ ਸਕਦੈ ਵੀਜ਼ਾ-ਅਮਰੀਕੀ ਦੂਤਾਵਾਸ

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਪੀ.ਟੀ.ਆਈ.)-ਭਾਰਤ 'ਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਉਸਦੇ ਦੇਸ਼ 'ਚ ਹਮਲਾ ਕਰਨ ਜਾਂ ਚੋਰੀ ਕਰਨ ਨਾਲ ਨਾ ਸਿਰਫ਼ (ਸੰਬੰਧਿਤ ਵਿਅਕਤੀ ਨੂੰ) ਕਾਨੂੰਨੀ ਸਮੱਸਿਆਵਾਂ ਪੈਦਾ ਹੋਣਗੀਆਂ ਸਗੋਂ ਉਸਦਾ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਹੈ ਤੇ ਉਹ ਭਵਿੱਖ 'ਚ ਅਮਰੀਕੀ ਵੀਜ਼ਾ ਲਈ 'ਅਯੋਗ' ਹੋ ਸਕਦਾ ਹੈ | ਇਹ ਸਖ਼ਤ ਚੇਤਾਵਨੀ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਇਕ ਵੀਡੀਓ ਦੇ ਮੱਦੇਨਜ਼ਰ ਆਈ ਹੈ ਜਿਸ 'ਚ ਕਥਿਤ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ ਇਕ ਭਾਰਤੀ ਅÏਰਤ ਨੂੰ ਪੁਲਿਸ ਅਧਿਕਾਰੀਆਂ ਨੇ ਇਸ ਲਈ ਹਿਰਾਸਤ 'ਚ ਲਿਆ ਕਿਉਂਕਿ ਉਸਨੇ ਕਥਿਤ ਤੌਰ 'ਤੇ ਅਮਰੀਕਾ'ਚ ਇੱਕ ਉੱਚ ਪੱਧਰੀ ਦੁਕਾਨ ਤੋਂ ਕਈ ਚੀਜ਼ਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ | ਹਾਲਾਂਕਿ, ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸ਼ੇਅਰ ਕੀਤੇ ਜਾ ਰਹੇ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ | ਇਕ ਸੰਖੇਪ ਬਿਆਨ 'ਚ ਦੂਤਾਵਾਸ ਨੇ ਇਹ ਵੀ ਕਿਹਾ ਕਿ ਅਮਰੀਕਾ ਕਾਨੂੰਨ ਤੇ ਵਿਵਸਥਾ ਦੀ ਕਦਰ ਕਰਦਾ ਹੈ ਅਤੇ ਵਿਦੇਸ਼ੀ ਸੈਲਾਨੀਆਂ ਤੋਂ ਸਾਰੇ ਅਮਰੀਕੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਉਮੀਦ ਕਰਦਾ ਹੈ | ਦੂਤਾਵਾਸ ਨੇ 19 ਜੂਨ ਨੂੰ ਇਕ ਪੋਸਟ 'ਚ ਕਿਹਾ ਸੀ ਕਿ ਅਮਰੀਕੀ ਵੀਜ਼ਾ ਇਕ ਵਿਸ਼ੇਸ਼ ਅਧਿਕਾਰ ਹੈ, ਸੰਪੂਰਨ ਅਧਿਕਾਰ ਨਹੀਂ ਅਤੇ ਵੀਜ਼ਾ ਜਾਰੀ ਹੋਣ ਤੋਂ ਬਾਅਦ ਜਾਂਚ ਬੰਦ ਨਹੀਂ ਹੁੰਦੀ ਅਤੇ ਜੇਕਰ ਕੋਈ ਕਾਨੂੰਨ ਤੋੜਦਾ ਹੈ ਤਾਂ ਅਧਿਕਾਰੀ ਇਸਨੂੰ ਰੱਦ ਕਰ ਸਕਦੇ ਹਨ |

ਪਿਛਲੀ ਖ਼ਬਰ ਐਸਟਨ ਯੂਨੀਵਰਸਿਟੀ ਦੇ ਚਾਂਸਲਰ ਵੋਹਰਾ ਦੇ ਪਿਤਾ ਨੇ ਕੀਤੀ ਐਮ.ਬੀ.ਏ. <br/> ਅਗਲੀ ਖ਼ਬਰ ਜ਼ੇਲੇਂਸਕੀ ਵਲੋਂ ਯੂਲੀਆ ਸਵੀਰੀਡੇਂਕੋ ਯੂਕਰੇਨ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।