13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਐਸਟਨ ਯੂਨੀਵਰਸਿਟੀ ਦੇ ਚਾਂਸਲਰ ਵੋਹਰਾ ਦੇ ਪਿਤਾ ਨੇ ਕੀਤੀ ਐਮ.ਬੀ.ਏ. <br/>

ਅਜੀਤ ਡੈਸਕ 18-07-2025
ਬਰਮਿੰਘਮ, 17 ਜੁਲਾਈ (ਅ.ਬ.)-ਮਾਣ ਨਾਲ ਭਰੇ ਇਕ ਪਲ 'ਚ ਐਸਟਨ ਯੂਨੀਵਰਸਿਟੀ ਦੇ ਚਾਂਸਲਰ ਡਾ. ਜੇਸਨ ਵੋਹਰਾ ਓ.ਬੀ.ਈ. ਨੇ ਯੂਨੀਵਰਸਿਟੀ ਦੇ ਗਰਮੀਆਂ ਦੇ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਆਪਣੇ ਪਿਤਾ ਜਸਬੀਰ ਵੋਹਰਾ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ | ਜਸਬੀਰ, 2 ਸਾਲਾਂ ਦੇ ਸਮਰਪਿਤ ਅਧਿਐਨ ਤੋਂ ਬਾਅਦ ਐਮ.ਬੀ.ਏ. ਦੀ ਡਿਗਰੀ ਪ੍ਰਾਪਤ ਕਰਨ ਦੇ ਆਪਣੇ ਜੀਵਨ ਭਰ ਦੇ ਸੁਪਨੇ ਦਾ ਜਸ਼ਨ ਮਨਾਉਣ ਲਈ ਸਟੇਜ 'ਤੇ ਪਹੁੰਚੇ | ਇਹ ਪਲ ਐਸਟਨ ਦੇ ਗਰਮੀਆਂ ਦੇ ਡਿਗਰੀ ਵੰਡ ਸਮਾਰੋਹ ਦਾ ਹਿੱਸਾ ਸੀ | ਜਦਕਿ ਬਹੁਤ ਸਾਰੇ ਗ੍ਰੈਜੂਏਟ ਨਵੇਂ ਕਰੀਅਰ ਜਾਂ ਨਵੇਂ ਕਾਰੋਬਾਰ ਸ਼ੁਰੂ ਕਰਨ ਵਾਲੇ ਹਨ, ਇਕ ਜੋਸ਼ੀਲੇ ਉੱਦਿਮੀ ਤੇ ਈਸਟ ਐਂਡ ਫੂਡਜ਼ ਦੇ ਸਹਿ-ਸੰਸਥਾਪਕ ਵਜੋਂ ਜਸਬੀਰ ਦੇ ਦਹਾਕਿਆਂ ਦੇ ਤਜ਼ਰਬੇ ਨੇ ਉਸਦੀ ਪੜ੍ਹਾਈ ਵਿੱਚ ਵਿਲੱਖਣ ਸੂਝ ਲਿਆਂਦੀ | ਜਸਬੀਰ ਹਮੇਸ਼ਾ ਪੜ੍ਹਾਈ ਕਰਨ ਦੀ ਇੱਛਾ ਰੱਖਦਾ ਸੀ ਪਰ ਇਸਨੂੰ ਮੁਲਤਵੀ ਕਰ ਰਿਹਾ ਸੀ ਤਾਂ ਜੋ ਉਹ ਪਰਿਵਾਰ ਦੇ ਸਫਲ ਕਾਰੋਬਾਰ ਦਾ ਨਿਰਮਾਣ ਜਾਰੀ ਰੱਖ ਸਕੇ | ਐਮ.ਬੀ.ਏ. ਕਰਨ ਦਾ ਉਸਦਾ ਫੈਸਲਾ ਨਿੱਜੀ ਵਿਕਾਸ ਤੇ ਜੀਵਨ ਭਰ ਸਿੱਖਣ ਪ੍ਰਤੀ ਉਸਦੀ ਸਥਾਈ ਵਚਨਬੱਧਤਾ ਨੂੰ ਦਰਸਾਉਂਦਾ ਹੈ | ਡਾ. ਜੇਸਨ ਵੋਹਰਾ, ਜਿਨ੍ਹਾਂ ਨੇ ਆਪਣੇ ਖੁਦ ਦੇ ਪ੍ਰਫੁੱਲਤ ਉੱਦਮ, ਲਾਇਨਕ੍ਰਾਫਟ ਹੋਲਸੇਲ ਦੀ ਸਥਾਪਨਾ ਕਰਨ ਤੋਂ ਪਹਿਲਾਂ ਈਸਟ ਐਂਡ ਫੂਡਜ਼ 'ਚ ਆਪਣੇ ਪਿਤਾ ਦੇ ਨਾਲ ਕੰਮ ਕੀਤਾ, ਨੇ ਆਪਣੇ ਪਿਤਾ ਦੀ ਲਗਨ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ | ਇਸ ਨੂੰ ਹੋਰ ਵੀ ਖਾਸ ਬਣਾਉਣ ਵਾਲੀ ਗੱਲ ਇਹ ਹੈ ਕਿ ਇਹ ਇਕ ਇਤਿਹਾਸਕ ਮੌਕਾ ਹੈ ਜਦੋਂ ਇਕ ਪੁੱਤਰ ਯੂਨੀਵਰਸਿਟੀ ਚਾਂਸਲਰ ਦੇ ਤੌਰ 'ਤੇ ਆਪਣੇ ਪਿਤਾ ਨੂੰ ਡਿਗਰੀ ਪ੍ਰਦਾਨ ਕਰਦਾ ਹੈ |

ਪਿਛਲੀ ਖ਼ਬਰ 19 ਸਾਲਾ ਪ੍ਰਗਨਾਨੰਦਾ ਨੇ 5 ਵਾਰ ਦੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾਇਆ <br/> ਅਗਲੀ ਖ਼ਬਰ ਅਮਰੀਕਾ 'ਚ ਹਮਲੇ ਜਾਂ ਚੋਰੀ ਕਰਨ 'ਤੇ ਰੱਦ ਹੋ ਸਕਦੈ ਵੀਜ਼ਾ-ਅਮਰੀਕੀ ਦੂਤਾਵਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।