02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਾਕੀ ਇੰਡੀਆ ਵਲੋਂ ਸੀਨੀਅਰ ਮਹਿਲਾ ਨੈਸ਼ਨਲ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ <br/>

ਅਜੀਤ ਡੈਸਕ 20-07-2025

ਨਵੀਂ ਦਿੱਲੀ, (ਏਜੰਸੀ)-ਹਾਕੀ ਇੰਡੀਆ ਨੇ ਅਗਾਮੀ ਸੀਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ | ਇਹ ਕੈਂਪ 21 ਜੁਲਾਈ ਤੋਂ 29 ਅਗਸਤ ਤੱਕ ਇੱਥੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਐਸ.ਏ.ਆਈ.) ਸੈਂਟਰ 'ਚ ਲੱਗੇਗਾ | ਇਹ ਕੈਂਪ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਰਤੀ ਮਹਿਲਾ ਹਾਕੀ ਟੀਮ 5 ਸਤੰਬਰ ਨੂੰ ਹਾਂਗਜ਼ੂ (ਚੀਨ) 'ਚ ਸ਼ੁਰੂ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਲਈ ਤਿਆਰੀ ਕਰ ਰਹੀ ਹੈ | ਇਹ ਟੂਰਨਾਮੈਂਟ 2026 ਦੇ ਐਫ.ਆਈ.ਐਚ. ਮਹਿਲਾ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈਅਰ ਵਜੋਂ ਕੰਮ ਕਰੇਗਾ, ਜਿਸ 'ਚ ਸਿਰਫ਼ ਚੈਂਪੀਅਨ ਨੂੰ ਹੀ ਗਾਰੰਟੀਸ਼ੁਦਾ ਸਥਾਨ ਮਿਲੇਗਾ | ਜ਼ਿਕਰਯੋਗ ਹੈ ਕਿ ਪਿਛਲੇ ਕੈਂਪ ਦੇ ਸਾਰੇ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ | ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ਦੇ ਨਾਂਅ
ਗੋਲਕੀਪਰ: ਸਵਿਤਾ, ਬਿਚੂ ਦੇਵੀ ਖਰੀਬਾਮ, ਬਨਸਾਰੀ ਸੋਲੰਕੀ, ਮਾਧੁਰੀ ਕਿੰਡੋ ਤੇ ਸਮਿਕਸ਼ਾ ਸਕਸੈਨਾ
ਡਿਫੈਂਡਰ: ਮਹਿਮਾ ਚੌਧਰੀ, ਨਿੱਕੀ ਪ੍ਰਧਾਨ, ਸੁਸ਼ੀਲਾ ਚਾਨੂ ਪੁਖਰਾਮਬਾਮ, ਉਦਿਤਾ, ਇਸ਼ਿਕਾ ਚੌਧਰੀ, ਜਯੋਤੀ ਛੱਤਰੀ, ਅਕਸ਼ਤਾ ਅਬਾਸੋ ਧੇਕਾਲੇ, ਅੰਜਨਾ ਡੁੰਗਡੁੰਗ, ਸੁਮਨ ਦੇਵੀ ਥੋਡਮ
ਮਿਡਫੀਲਡਰ: ਸੁਜਾਤਾ ਕੁਜੂਰ, ਵੈਸ਼ਨਵੀ ਵਿੱਠਲ ਫਾਲਕੇ, ਨੇਹਾ, ਸਲੀਮਾ ਟੇਟੇ, ਮਨੀਸ਼ਾ ਚੌਹਾਨ, ਅਜਮੀਨਾ ਕੁਜੂਰ, ਸੁਨੇਲਿਤਾ ਟੋਪੋ, ਲਾਲਰੇਮਸਿਆਮੀ, ਸ਼ਰਮੀਲਾ ਦੇਵੀ, ਬਲਜੀਤ ਕੌਰ, ਮਹਿਮਾ ਟੇਟੇ, ਅਲਬੇਲਾ ਰਾਣੀ ਟੋਪੋ, ਪੂਜਾ ਯਾਦਵ
ਫਾਰਵਰਡ: ਦੀਪਮੋਨਿਕਾ ਟੋਪੋ, ਹਰਿਤਿਕਾ ਸਿੰਘ, ਦੀਪਿਕਾ ਸੋਰੇਂਗ, ਨਵਨੀਤ ਕੌਰ, ਸੰਗੀਤਾ ਕੁਮਾਰੀ, ਦੀਪਿਕਾ, ਰੁਤਜਾ ਦਾਦਾਸੋ ਪਿਸਾਲ, ਬਿਊਟੀ ਡੁੰਗਡੁੰਗ, ਮੁਮਤਾਜ਼ ਖਾਨ, ਅੰਨੂ, ਚੰਦਨਾ ਜਗਦੀਸ਼, ਕਾਜਲ ਸਦਾਸ਼ਿਵ ਅਟਪਡਕਰ |

ਪਿਛਲੀ ਖ਼ਬਰ ਕੈਨੇਡਾ ਵਰਕ ਪਰਮਿਟ ਘੁਟਾਲਾ-ਕਮਲਪ੍ਰੀਤ ਖਹਿਰਾ ਸਮੇਤ 14 ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਅਗਲੀ ਖ਼ਬਰ -ਫੀਡ ਮਹਿਲਾ ਸ਼ਤਰੰਜ ਵਿਸ਼ਵ ਕੱਪ-ਸੈਮੀਫਾਈਨਲ 'ਚ ਇਕ ਭਾਰਤੀ ਦਾ ਪਹੁੰਚਣਾ ਤੈਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।