02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

-ਫੀਡ ਮਹਿਲਾ ਸ਼ਤਰੰਜ ਵਿਸ਼ਵ ਕੱਪ-ਸੈਮੀਫਾਈਨਲ 'ਚ ਇਕ ਭਾਰਤੀ ਦਾ ਪਹੁੰਚਣਾ ਤੈਅ <br/>

ਅਜੀਤ ਡੈਸਕ 20-07-2025

ਬਾਟੂਮੀ (ਜਾਰਜੀਆ), 19 ਜੁਲਾਈ (ਪੀ.ਟੀ.ਆਈ.)-ਇੱਥੇ ਹੋਣ ਵਾਲੇ ਫੀਡ ਮਹਿਲਾ ਸ਼ਤਰੰਜ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਘੱਟੋ-ਘੱਟ ਇਕ ਭਾਰਤੀ ਖਿਡਾਰਨ ਦਾ ਪਹੁੰਚਣਾ ਯਕੀਨੀ ਹੈ, ਜਿਸ 'ਚ ਗ੍ਰੈਂਡਮਾਸਟਰ ਕੋਨੇਰੂ ਹੰਪੀ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਇਕ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗੀ | ਕੁਆਰਟਰ ਫਾਈਨਲ 'ਚ ਉਸਦਾ ਸਾਹਮਣਾ ਚੀਨ ਦੀ ਯੂਕਸਿਨ ਸੋਂਗ ਨਾਲ ਹੋਵੇਗਾ | ਭਾਰਤ ਦੀਆਂ ਚਾਰ ਖਿਡਾਰਨਾਂ ਨੇ ਇਸ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਹੈ | ਮੁਕਾਬਲੇ 'ਚ ਹਿੱਸਾ ਲੈਣ ਵਾਲੀ ਸਭ ਤੋਂ ਵੱਧ ਦਰਜਾ ਪ੍ਰਾਪਤ ਖਿਡਾਰਨ ਤੇ ਵਿਸ਼ਵ ਪੱਧਰ 'ਤੇ ਕਈ ਟੂਰਨਾਮੈਂਟਾਂ ਦੀ ਜੇਤੂ ਹੰਪੀ ਤੋਂ ਇਲਾਵਾ ਦਿਵਿਆ ਦੇਸ਼ਮੁਖ, ਡੀ. ਹਰਿਕਾ ਤੇ ਆਰ. ਵੈਸ਼ਾਲੀ ਵੀ ਸ਼ਾਮਲ ਹਨ | ਇਹ ਪਹਿਲੀ ਵਾਰ ਹੈ ਕਿ ਕਿਸੇ ਇਕ ਦੇਸ਼ ਦੀਆਂ 4 ਖਿਡਾਰਨਾਂ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਪਹੁੰਚੀਆਂ ਹਨ | ਡੀ. ਹਰਿਕਾ ਦਾ ਸਾਹਮਣਾ ਕੁਆਰਟਰ ਫਾਈਨਲ 'ਚ ਦਿਵਿਆ ਦੇਸ਼ਮੁਖ ਨਾਲ ਹੋਵੇਗਾ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਘੱਟੋ-ਘੱਟ ਇਕ ਭਾਰਤੀ ਸੈਮੀਫਾਈਨਲ 'ਚ ਜਗ੍ਹਾ ਬਣਾਏਗਾ | ਆਰ. ਵੈਸ਼ਾਲੀ ਕੋਲ ਸਭ ਤੋਂ ਅÏਖੀ ਚੁਣੌਤੀ ਹੈ ਕਿਉਂਕਿ ਉਹ ਕੁਆਰਟਰ ਫਾਈਨਲ 'ਚ ਚੀਨ ਦੀ ਸਾਬਕਾ ਮਹਿਲਾ ਵਿਸ਼ਵ ਚੈਂਪੀਅਨ ਟੈਨ ਝੋਂਗਈ ਨਾਲ ਮੁਕਾਬਲਾ ਕਰੇਗੀ | ਇਸ ਤਰ੍ਹਾਂ ਭਾਰਤ ਦੀਆਂ ਕੁੱਲ 3 ਖਿਡਾਰੀਆਂ ਕੋਲ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ | ਇਹ ਮੁਕਾਬਲਾ ਅਗਲੇ ਮਹਿਲਾ ਉਮੀਦਵਾਰਾਂ ਦੇ ਟੂਰਨਾਮੈਂਟ ਲਈ ਕੁਆਲੀਫਾਇਰ ਵੀ ਹੈ |

ਪਿਛਲੀ ਖ਼ਬਰ ਹਾਕੀ ਇੰਡੀਆ ਵਲੋਂ ਸੀਨੀਅਰ ਮਹਿਲਾ ਨੈਸ਼ਨਲ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ <br/> ਅਗਲੀ ਖ਼ਬਰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ (ਸੀ), ਪਹਿਲੀ ਮਹਿਲਾ ਸੀਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।