ਲਾਸ ਵੇਗਸ, 17 ਜੁਲਾਈ (ਪੀ.ਟੀ.ਆਈ.)-ਭਾਰਤ ਦੇ ਗ੍ਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਲਾਸ ਵੇਗਾਸ 'ਚ 750,000 ਅਮਰੀਕੀ ਡਾਲਰ ਦੇ ਫਰੀਸਟਾਈਲ ਸ਼ਤਰੰਜ ਗ੍ਰੈਂਡ ਸਲੈਮ ਟੂਰ 'ਚ ਅਰਜੁਨ ਏਰੀਗੈਸੀ ਦੇ ਨਾਲ ਟਾਪ-ਬ੍ਰੈਕੇਟ ਕੁਆਰਟਰ ਫਾਈਨਲ 'ਚ ਵਿਸ਼ਵ ਨੰਬਰ 1 ਮੈਗਨਸ ਕਾਰਲਸਨ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ | 19 ਸਾਲਾ ਪ੍ਰਗਨਾਨੰਦਾ ਨੇ 5 ਵਾਰ ਦੇ ਵਿਸ਼ਵ ਚੈਂਪੀਅਨ ਨੂੰ ਸਿਰਫ਼ 39 ਚਾਲਾਂ 'ਚ ਹਰਾਇਆ | ਨਾਰਵੇ ਦੇ ਗ੍ਰੈਂਡਮਾਸਟਰ ਕਾਰਲਸਨ ਨੂੰ ਭਾਰਤ ਦੇ ਮੌਜੂਦਾ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਤੋਂ ਹਾਰਨ ਮਗਰੋਂ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਇਸ ਟੂਰਨਾਮੈਂਟ 'ਚ ਗੁਕੇਸ਼ ਨਹੀਂ ਖੇਡ ਰਹੇ ਹਨ | ਇਸ ਟੂਰਨਾਮੈਂਟ 'ਚ ਹਰੇਕ ਖਿਡਾਰੀ ਨੂੰ ਹਰ ਚਾਲ 'ਤੇ 10 ਮਿੰਟ ਦਾ ਸਮਾਂ ਅਤੇ 10 ਸਕਿੰਟ ਵਾਧੂ ਮਿਲਦੇ ਹਨ | ਪ੍ਰਗਨਾਨੰਦਾ ਹੁਣ 8 ਖਿਡਾਰੀਆਂ ਦੇ ਗਰੁੱਪ ਵ੍ਹਾਈਟ 'ਚ 4.5 ਅੰਕਾਂ ਨਾਲ ਸਾਂਝੇ ਤੌਰ 'ਤੇ ਅੱਗੇ ਹੈ | ਪ੍ਰਗਨਾਨੰਦਾ ਨੇ ਨੋਦਿਰਬੇਕ ਅਬਦੁਸਤੋਰੋਵ ਵਿਰੁੱਧ ਕਾਲੇ ਟੁਕੜਿਆਂ ਨਾਲ ਡਰਾਅ ਖੇਡ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ | ਇਸ ਤੋਂ ਬਾਅਦ ਉਸਨੇ ਅਸੌਬਾਏਵਾ ਨੂੰ ਹਰਾਇਆ | ਤੀਜੇ ਦੌਰ 'ਚ ਉਸਨੇ ਕੀਮਰ ਨੂੰ ਹਰਾ ਕੇ ਚੌਥੇ ਦੌਰ 'ਚ ਕਾਰਲਸਨ ਨੂੰ ਹੈਰਾਨ ਕਰ ਦਿੱਤਾ |
19 ਸਾਲਾ ਪ੍ਰਗਨਾਨੰਦਾ ਨੇ 5 ਵਾਰ ਦੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾਇਆ <br/>
ਅਜੀਤ ਡੈਸਕ
18-07-2025