08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ ਮੀਂਹ ਨਾਲ ਪ੍ਰਭਾਵਿਤ ਮੈਚ ’ ਚ ਡੀ . ਐਲ . ਐਸ . ਨਾਲ ਹੋਇਆ ਫ਼ੈਸਲਾ

ਵੈਲਿੰਗਟਨ, 7 ਨਵੰਬਰ (ਪੀ. ਟੀ.

ਨਿਊਜ਼ੀਲੈਂਡ ਦੇ ਬੱਲੇਬਾਜ਼ ਨੂੰ ਆਊਟ ਕਰਨ ਤੋਂ ਬਾਅਦ ਖੁਸ਼ੀ ਮਨਾਉਂਦਾ ਹੋਇਆ ਗੁਰਨੂਰ ਬਰਾੜ। 08-11-2026

ਵੈਲਿੰਗਟਨ, 7 ਨਵੰਬਰ (ਪੀ.ਟੀ.ਆਈ.)-ਕੇ. ਐੱਲ. ਰਾਹੁਲ ਦੀ ਸੂਝਬੂਝ ਭਰੀ ਪਾਰੀ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਮੀਂਹ ਪ੍ਰਭਾਵਿਤ ਦੂਜੇ ਵਨਡੇ ਵਿਚ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾ ਕੇ ਰੋਮਾਂਚਕ ਜਿੱਤ ਦਰਜ ਕੀਤੀ। ਭਾਰਤ ਨੇ ਪੰਜ ਮੈਚਾਂ ਦੀ ਲੜੀ ’ਚ 2-0 ਦੀ ਬੜ੍ਹਤ ਬਣਾ ਲਈ ਹੈ। ਤੀਜਾ ਮੈਚ ਮੰਗਲਵਾਰ ਨੂੰ ਹੈਮਿਲਟਨ ਵਿਚ ਖੇਡਿਆ ਜਾਵੇਗਾ। 47 ਓਵਰਾਂ ’ਚ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 26 ਓਵਰਾਂ ’ਚ ਸੱਤ ਵਿਕਟਾਂ ਦੇ ਨੁਕਸਾਨ ’ਤੇ 113 ਦੌੜਾਂ ਬਣਾ ਲਈਆਂ ਸਨ। ਉਸ ਸਮੇਂ ਕੇ.ਐੱਲ. ਰਾਹੁਲ 26 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸੇ ਦੌਰਾਨ ਮੀਂਹ ਸ਼ੁਰੂ ਹੋ ਗਿਆ। ਮੈਚ ਰੁਕਣ ਵੇਲੇ ਡਕਵਰਥ-ਲੁਈਸ-ਸਟਰਨ ਨਿਯਮ ਮੁਤਾਬਕ ਭਾਰਤ ਦਾ ਬਰਾਬਰੀ ਵਾਲਾ ਸਕੋਰ 109 ਦੌੜਾਂ ਸੀ। ਇਸ ਤਰ੍ਹਾਂ ਮੈਚ ਰੱਦ ਹੋਣ ਦੇ ਬਾਵਜੂਦ ਭਾਰਤ ਨੇ ਚਾਰ ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਵਲੋਂ ਗੁਰਨੂਰ ਬਰਾੜ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਗੇਂਦਬਾਜ਼ੀ ਕਰਦਿਆਂ 30 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਆਕਿਬ ਨਬੀ ਨੇ ਸੱਤ ਓਵਰਾਂ ’ਚ 31 ਦੌੜਾਂ ਦੇ ਕੇ 2 ਵਿਕਟਾਂ ਤੇ ਅੰਸ਼ੁਲ ਕੰਬੋਜ ਨੇ ਅੱਠ ਓਵਰਾਂ ਵਿਚ 25 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਤਿੰਨਾਂ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ ਨੂੰ 41 ਓਵਰਾਂ ਵਿਚ 134 ਦੌੜਾਂ ’ਤੇ ਆਊਟ ਕਰ ਦਿੱਤਾ। ਬੱਲੇਬਾਜ਼ੀ ਕਰਦੇ ਹੋਏ ਕਪਤਾਨ ਸ਼ੁਭਮਨ ਗਿੱਲ (0) ਪਹਿਲੀ ਹੀ ਗੇਂਦ ’ਤੇ ਜੈਕਬ ਡਫੀ ਦੀ ਗੇਂਦ ’ਤੇਕੈਚ ਆਊਟ ਹੋ ਗਏ। ਇਸ ਤੋਂ ਬਾਅਦ ਡਫੀ ਨੇ ਵਿਰਾਟ ਕੋਹਲੀ (7) ਨੂੰ ਵੀ ਆਊਟ ਕਰਵਾ ਦਿੱਤਾ। ਰੋਹਿਤ ਸ਼ਰਮਾ ਨੇ 28 ਗੇਂਦਾਂ ਵਿੱਚ 23 ਦੌੜਾਂ ਬਣਾਈਆਂ। ਅਕਸ਼ਰ ਪਟੇਲ (7) ਗਲਤ ਰੈਂਪ ਸ਼ਾਟ ਖੇਡ ਕੇ ਆਊਟ ਹੋਏ, ਜਦਕਿ ਸ਼੍ਰੇਅਸ ਅਈਅਰ 30 ਦੌੜਾਂ ਬਣਾ ਆਊਟ ਹੋ ਗਏ। ਰਾਹੁਲ ਨੇ ਬੇਹਦ ਠਹਿਰਾਅ ਨਾਲ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ।

ਪਿਛਲੀ ਖ਼ਬਰ ਟਰੰਪ ਨੇ ਭਾਰਤੀ-ਅਮਰੀਕੀ ਸੀ. ਈ. ਓਜ਼. ਅਤੇ ਉਦਯੋਗਪਤੀਆਂ ਨਾਲ ਮਨਾਈ ਦੀਵਾਲੀ ਅਗਲੀ ਖ਼ਬਰ ਕਪਿਲ ਸ਼ਰਮਾ ਦੇ ਕੈਫੇ ’ਤੇ ਗੋਲੀਬਾਰੀ ਮਾਮਲੇ ’ਚ 2 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।