13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਕੈਨੇਡਾ 'ਚ ਮਾਪਿਆਂ ਲਈ ਪੱਕੀ ਇਮੀਗ੍ਰੇਸ਼ਨ ਦਾ ਮੌਕਾ 28 ਤੋਂ <br/>

ਅਜੀਤ ਡੈਸਕ 18-07-2025
ਟੋਰਾਂਟੋ, 17 ਜੁਲਾਈ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਦੇਸ਼ ਵਾਸੀਆਂ ਦੇ ਵਿਦੇਸ਼ਾਂ 'ਚ ਰਹਿੰਦੇ ਮਾਪਿਆਂ/ਦਾਦਕਿਆਂ/ ਨਾਨਕਿਆਂ ਵਾਸਤੇ ਪੱਕੀ ਇਮੀਗ੍ਰੇਸ਼ਨ ਵਾਸਤੇ ਇਸ ਸਾਲ 10000 ਅਰਜੀਆਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ | ਅਧਿਕਾਰੀਆਂ ਵਲੋਂ ਇਸ ਪ੍ਰਕਿਰਿਆ ਲਈ ਅਪਲਾਈ ਕਰਨ ਦੇ ਸੱਦੇ 28 ਜੁਲਾਈ ਤੋਂ ਭੇਜੇ ਜਾਣਗੇ | ਵਰਨਣਯੋਗ ਇਹ ਹੈ ਕਿ ਇਸ ਸਾਲ ਕਿਸੇ ਨੂੰ ਮਾਪੇ ਸਪਾਂਸਰ ਕਰਨ ਦੀ ਨਵੇਂ ਸਿਰੇ ਤੋਂ ਦਿਲਚਸਪੀ ਜ਼ਾਹਿਰ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ | 2020 'ਚ ਜੋ ਪੂਲ ਬਣਿਆ ਸੀ ਉਸ 'ਚੋਂ ਹੀ 17,860 ਲੋਕਾਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਵੇਗਾ ਅਤੇ ਕੁੱਲ 10 ਹਜ਼ਾਰ ਅਰਜੀਆਂ ਨੂੰ ਮੰਜੂਰ ਕੀਤਾ ਜਾਵੇਗਾ | ਆਮ ਤੌਰ 'ਤੇ ਮੰਤਰਾਲੇ ਵਲੋਂ ਲੋੜ ਵੱਧ ਅਰਜੀਆਂ ਲਈਆਂ ਜਾਂਦੀਆਂ ਹਨ ਤਾਂ ਕਿ ਅਧੂਰੀਆਂ ਜਾਂ ਅਯੋਗ ਅਰਜੀਆਂ ਰੱਦ ਹੋਣ ਮਗਰੋਂ ਨਿਰਧਾਰਤ ਕੋਟਾ ਲੱਗਭੱਗ ਪੂਰਾ ਕੀਤਾ ਜਾ ਸਕੇ | 2020 ਵਿੱਚ ਜਿਨ੍ਹਾਂ ਕੈਨੇਡਾ ਦੇ ਨਾਗਰਿਕਾਂ ਜਾਂ ਪੱਕੇ ਵਸਨੀਕਾਂ ਨੇ ਆਪਣੇ ਮਾਪੇ ਅਪਲਾਈ ਕਰਨ ਲਈ ਪੂਲ 'ਚ ਆਪਣੇ ਨਾਂਅ ਪਾਏ ਸਨ ਅਤੇ ਉਨ੍ਹਾਂ ਨੂੰ ਅਜੇ ਤੱਕ ਅਪਲਾਈ ਕਰਨ ਦਾ ਸੱਦਾ (ਲਾਟਰੀ) ਨਹੀਂ ਮਿਲਿਆ, ਨੂੰ ਅਗਲੇ ਦਿਨਾਂ 'ਚ ਆਪਣੇ ਈ-ਮੇਲ ਚੈੱਕ ਕਰਦੇ ਰਹਿਣਾ ਪਵੇਗਾ ਤਾਂ ਕਿ ਸੱਦਾ ਮਿਲਣ ''ਤੇ ਉਹ 60 ਦਿਨਾਂ 'ਚ ਅਰਜੀਆਂ ਮੁਕੰਮਲ ਕਰਕੇ ਅਪਲਾਈ (ਸਪਾਂਸਰ) ਕਰ ਸਕਣ | ਜੋ ਕੈਨੇਡਾ ਵਾਸੀ ਆਪਣੇ ਮਪਿਆਂ ਨੂੰ ਕੈਨੇਡਾ 'ਚ ਪੱਕੇ ਤੌਰ 'ਤੇ ਨਹੀਂ ਸੱਦ ਪਾ ਰਹੇ ਉਨ੍ਹਾਂ ਲਈ ਬੀਤੇ ਦਹਾਕੇ ਤੋਂ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਮਾਪਿਆਂ/ ਦਾਦਕਿਆਂ/ ਨਾਨਕਿਆਂ ਨੂੰ ਕੈਨੇਡਾ 'ਚ ਲਿਆਉਣ ਲਈ ਸੁਪਰ (ਵਿਜ਼ਟਰ) ਵੀਜ਼ਾ ਨੂੰ ਵੀ ਇਕ ਕਾਰਗਰ ਸਾਧਨ ਵਜੋਂ ਪ੍ਰਚਾਰਿਆ ਜਾ ਰਿਹਾ ਹੈ | ਸੁਪਰ ਵੀਜ਼ਾ ਧਾਰਕ ਨੂੰ 10 ਸਾਲਾਂ ਦਾ ਵੀਜ਼ਾ ਮਿਲ ਸਕਦਾ ਹੈ ਅਤੇ ਉਹ ਕੈਨੇਡਾ 'ਚ ਇਕ ਵਾਰ ਬਕਾਇਦਾ ਐਂਟਰੀ ਮਿਲਣ ਤੋਂ ਬਾਅਦ 5 ਸਾਲਾਂ ਤੱਕ ਰਹਿ ਸਕਦੇ ਹਨ |

ਪਿਛਲੀ ਖ਼ਬਰ ਪਰਾਡਾ ਦੇ ਤਕਨੀਕੀ ਮਾਹਿਰਾਂ ਨੇ ਕੋਲਹਾਪੁਰ ਦੇ ਕਾਰੀਗਰਾਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ 19 ਸਾਲਾ ਪ੍ਰਗਨਾਨੰਦਾ ਨੇ 5 ਵਾਰ ਦੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।