27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬੋਲ ਕਬੋਲ

ਅਜੀਤ ਡੈਸਕ 21-07-2025

ਐਵੇਂ ਨਾ ਤੂੰ ਬੋਲ ਕਬੋਲ,
ਬੋਲਣ ਤੋਂ ਪਹਿਲਾਂ ਤੂੰ ਵੇ ਤੋਲ।
ਕਾਹਤੋਂ ਛੁਰੀਆਂ ਤੇਜ਼ ਚਲਾਵੇਂ,
ਸੱਪ ਦੇ ਵਾਂਗੂ ਜ਼ਹਿਰ ਫੈਲਾਵੇਂ,
ਨਾ ਭਰਨ ਵਾਲੇ ਤੂੰ ਫੱਟ ਵੇ ਖੋਲ੍ਹ,
ਐਵੇਂ ਨਾ ਤੂੰ ਬੋਲ ਕਬੋਲ,
ਬੋਲਣ ਤੋਂ ਪਹਿਲਾਂ ਤੂੰ ਵੇ ਤੋਲ।
ਤੇਰੇ ਕਰਕੇ ਉੱਡ ਗਏ ਹਾਸੇ,
ਕਿਹੜੇ ਡੇਰਿਓਂ ਲਿਆਵਾਂ ਪਤਾਸੇ,
ਉਸ ਬਾਬੇ ਦਾ ਨਾਂ ਤੂੰ ਬੋਲ,
ਐਵੇਂ ਨਾ ਤੂੰ ਬੋਲ ਕਬੋਲ,
ਬੋਲਣ ਤੋਂ ਪਹਿਲਾਂ ਤੂੰ ਵੇ ਤੋਲ।
'ਸੁਰਿੰਦਰ' ਸਮਝ ਸ਼ਬਦ ਗੁਰੂ ਹੈ,
ਇਹ ਹੀ ਅੰਤ ਇਹ ਹੀ ਸ਼ੁਰੂ ਹੈ,
ਇਸ ਨੂੰ ਆਪਣੇ ਅੰਦਰ ਫਰੋਲ,
ਐਵੇਂ ਨਾ ਤੂੰ ਬੋਲ ਕਬੋਲ,
ਬੋਲਣ ਤੋਂ ਪਹਿਲਾਂ ਤੂੰ ਬੇ ਤੋਲ।

-ਸੁਰਿੰਦਰ 'ਮਾਣੂੰਕੇ ਗਿੱਲ'
ਮੋਬਾ: 8872321000

ਪਿਛਲੀ ਖ਼ਬਰ ਸ਼ਤਾਬਦੀਆਂ ਮਨਾਉਣ ਲਈ ਇਕਸੁਰਤਾ ਦੀ ਲੋੜ ਅਗਲੀ ਖ਼ਬਰ ਨਿਮਰਤਾ ਦੀ ਉਪਜ ਹਨ ਖ਼ਿਮਾ, ਆਦਰ ਤੇ ਸ਼ੁਕਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।