26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਰ ਧਰਮ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦਾ ਹੈ-ਸੰਧਵਾ <br/>

ਨਵੇਂ ਬਿਸ਼ਪ ਡਾ. ਜੋਸ ਸਬੈਸਟੀਅਨ ਦਾ ਸਨਮਾਨ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸ੍ਰੀ ਦੀਪਕ ਬਾਲੀ, ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਫਾਦਰ ਪੀਟਰ ਤੇ ਰੋਬਿਨ ਸਾਂਪਲਾ | ਤਸਵੀਰ-ਮੁਨੀਸ਼ <br/> 20-07-2025
ਜਲੰਧਰ, 19 ਜੁਲਾਈ (ਪਵਨ ਖਰਬੰਦਾ)-ਜਲੰਧਰ ਦੇ ਹੋਲੀ ਟਿ੍ਨਿਟੀ ਚਰਚ ਵਿਖੇ ਡਾਇਸਸ ਆਫ਼ ਜਲੰਧਰ ਦੇ ਨਵੇਂ ਬਿਸ਼ਪ ਡਾ. ਜੋਸ ਸਬੈਸਟੀਅਨ ਦੇ ਸਵਾਗਤ ਸੰਬੰਧੀ ਅੱਜ ਇੱਕ ਸਮਾਗਮ ਕਰਵਾਇਆ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਹੁੰਚ ਕੇ ਨਵੇਂ ਬਿਸ਼ਪ ਡਾ. ਜੋਸ ਸਬੈਸਟੀਅਨ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਜਲੰਧਰ ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਤੇ ਫਾਦਰ ਪੀਟਰ ਆਦਿ ਹਾਜ਼ਰ ਸਨ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਸੰਧਵਾਂ ਨੇ ਇਸਾਈ ਭਾਈਚਾਰੇ ਵਲੋਂ ਮਨੁੱਖਤਾ ਦੀ ਸੇਵਾ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਹਰ ਧਰਮ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦਾ ਹੈ | ਇਸ ਦੌਰਾਨ ਹਾਜ਼ਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਭਿਅਕ ਸਮਾਜ ਦੇ ਨਿਰਮਾਣ ਵਿਚ ਸਿੱਖਿਆ ਦਾ ਸਭ ਤੋਂ ਅਹਿਮ ਰੋਲ ਹੁੰਦਾ ਹੈ | ਸਮਾਜ ਜਿੰਨਾ ਪੜਿ੍ਹਆ-ਲਿਖਿਆ ਹੋਵੇਗਾ, ਓਨਾ ਹੀ ਸਭਿਅਕ ਹੋਵੇਗਾ | ਇਸ ਦੇ ਨਾਲ ਹੀ ਸਿਹਤ ਸੇਵਾਵਾਂ ਦੇ ਪ੍ਰਸਾਰ ਵਿਚ ਵੀ ਵਡਮੁੱਲਾ ਯੋਗਦਾਨ ਪਾਇਆ ਹੈ | ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਬਿਸ਼ਪ ਡਾ. ਜੋਸ ਸਬੈਸਟੀਅਨ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਅਗਵਾਈ ਹੇਠ ਇਸਾਈ ਭਾਈਚਾਰਾ ਇਸੇ ਤਰ੍ਹਾਂ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਸੇਵਾ ਨਿਭਾਉਂਦਾ ਰਹੇਗਾ | ਇਸ ਮੌਕੇ ਡਾਇਰੈਕਟਰ ਪੀ.ਆਰ.ਟੀ.ਸੀ. ਰਜਿੰਦਰ ਸਿੰਘ ਰਿਹਲ, 'ਆਪ' ਆਗੂ ਰੋਬਿਨ ਸਾਂਪਲਾ. ਸੂਰਜ ਮਸੀਹ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਐਸ.ਡੀ.ਐਮ. ਆਦਮਪੁਰ ਵਿਵੇਕ ਕੁਮਾਰ ਮੋਦੀ ਵਾਧੂ ਚਾਰਜ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਮੋਗਾ ਵਿਖੇ ਕੀਤੀ ਜ਼ਿਲ੍ਹਾ ਪੱਧਰੀ ਸੰਵਿਧਾਨ ਬਚਾਓ ਰੈਲੀ ਇਕੱਠ ਪੱਖੋਂ ਇਤਿਹਾਸਕ ਹੋ ਨਿੱਬੜੀ <br/> ਅਗਲੀ ਖ਼ਬਰ ਭਰਤੀ ਕਮੇਟੀ ਵਲੋਂ ਪੰਜਾਬ ਦੇ 23 ਜ਼ਿਲਿ੍ਹਆਂ ਵਿਚ ਡੈਲੀਗੇਟ ਮੀਟਿੰਗਾਂ ਕੱਲ੍ਹ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।