ਚੰਡੀਗੜ੍ਹ, 15 ਨਵੰਬਰ (ਪ੍ਰੋ ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 26 ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ (ਡੀ.ਡੀ.ਪੀ.ਓ.) ਦੇ ਤਬਾਦਲੇ ਅਤੇ ਨਵੀਆਂ ਥਾਵਾਂ 'ਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਵਿਚ ਵੱਖ-ਵੱਖ ਜ਼ਿਲ੍ਹਿਆਂ ਅਤੇ ਦਫ਼ਤਰਾਂ ਵਿਚ ਤਾਇਨਾਤ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿਚ ਤਬਦੀਲੀ ਕੀਤੀ ਗਈ ਹੈ।
ਜਾਰੀ ਹੁਕਮਾਂ ਅਨੁਸਾਰ ਮੋਹਿੰਦਰਜੀਤ ਸਿੰਘ ਨੂੰ ਮਲੇਰਕੋਟਲਾ, ਧਾਰਾ ਕੱਕੜ ਨੂੰ ਡਿਪਟੀ ਸੀ ਈ ਓ ਮਲੇਰਕੋਟਲਾ, ਅਭਿਨਵ ਗੋਇਲ ਨੂੰ ਡੀ ਡੀ ਪੀ ਓ ਸ਼੍ਰੀ ਮੁਕਤਸਰ ਸਾਹਿਬ, ਕਿਰਨਦੀਪ ਕੌਰ ਨੂੰ ਡੀ. ਡੀ. ਪੀ. ਓ. ਫਰੀਦਕੋਟ, ਜਸਪ੍ਰੀਤ ਕੌਰ ਡੀ. ਡੀ. ਪੀ. ਓ. ਰੋਪੜ, ਅਮਨਦੀਪ ਕੌਰ ਨੂੰ ਡਿਪਟੀ ਸੀ ਈ ਓ ਬਠਿੰਡਾ ਅਤੇ ਵਾਧੂ ਚਾਰਜ ਡੀ ਡੀ ਪੀ ਓ ਬਠਿੰਡਾ, ਸਵਿੰਦਰ ਸਿੰਘ ਨੂੰ ਡੀ. ਡੀ. ਪੀ. ਓ. ਐਸ ਬੀ ਐਸ ਨਗਰ, ਨਿਧੀ ਸਿਨਹਾ ਨੂੰ ਡਿਪਟੀ ਸੀ. ਈ. ਓ. ਐਸ ਏ ਐਸ ਨਗਰ, ਸੁਰਿੰਦਰ ਸਿੰਘ ਢਿੱਲੋਂ ਨੂੰ ਡਵੀਜ਼ਨਲ ਡਿਪਟੀ ਡਾਇਰੈਕਟਰ ਫਿਰੋਜਪੁਰ ਅਤੇ ਵਾਧੂ ਚਾਰਜ ਏਡੀਸੀ (ਡੀ) ਫਰੀਦਕੋਟ, ਨਰਭਿੰਦਰ ਸਿੰਘ ਨੂੰ ਏ.ਡੀ.ਸੀ. (ਡੀ) ਸੰਗਰੂਰ, ਪਰਮਜੀਤ ਕੌਰ ਨੂੰ ਮੁੱਖ ਦਫ਼ਤਰ, ਦਵਿੰਦਰ ਸਿੰਘ ਨੂੰ ਡੀ.ਡੀ.ਪੀ.ਓ. ਹੁਸ਼ਿਆਰਪੁਰ, ਸੰਦੀਪ ਸਿੰਘ ਨੂੰ ਮੁੱਖ ਦਫਤਰ ਹਿਤੇਨ ਕਪਿਲਾ ਨੂੰ ਮੁੱਖ ਦਫਤਰ, ਕੁਸੂਮ ਅਗਰਵਾਲ ਨੂੰ ਡਿਪਟੀ ਸੀਈਓ ਤਰਨਤਰਨ, ਜਸਵਿੰਦਰ ਸਿੰਘ ਬੱਗਾ ਨੂੰ ਡੀ.ਡੀ.ਪੀ.ਓ. ਬਰਨਾਲਾ, ਹਰਪ੍ਰੀਤ ਸਿੰਘ ਨੂੰ ਡੀਡੀਪੀਓ ਪਠਾਨਕੋਟ, ਜਸਵੰਤ ਸਿੰਘ ਵੜੈਚ ਨੂੰ ਡੀ.ਡੀ.ਪੀ.ਓ. ਗੁਰਦਾਸਪੁਰ ਅਤੇ ਵਾਧੂ ਚਾਰਜ ਡਿਪਟੀ ਸੀਈਓ ਪਠਾਨਕੋਟ, ਅਮਿਤ ਕੁਮਾਰ ਨੂੰ ਡੀ.ਡੀ.ਪੀ.ਓ. ਪਟਿਆਲਾ, ਵਿਨੀਤ ਕੁਮਾਰ ਸ਼ਰਮਾ ਨੂੰ ਡਿਪਟੀ ਸੀਈਓ ਬਰਨਾਲਾ, ਸੁਖਵਿੰਦਰ ਸਿੰਘ ਟਿਵਾਣਾ ਨੂੰ ਬੀਡੀਪੀਓ ਸੰਗਰੂਰ ਅਤੇ ਵਾਧੂ ਚਾਰਜ਼ ਡੀ.ਡੀ.ਪੀ.ਓ. ਸੰਗਰੂਰ, ਜਤਿੰਦਰ ਸਿੰਘ ਢਿੱਲੋ ਨੂੰ ਚਾਰਜ ਡਿਪਟੀ ਸੀ ਓ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਵਾਧੂ ਚਾਰਜ ਬੀਡੀਪੀਓ ਅਮਲੋਹ, ਦਿਲਾਬਰ ਕੌਰ ਨੂੰ ਡੀ.ਡੀ.ਪੀ.ਓ. ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਵਾਧੂ ਚਾਰਜ਼ ਡਿਪਟੀ ਸੀ.ਈ.ਓ. ਪਟਿਆਲਾ, ਨਵਦੀਪ ਕੌਰ ਨੂੰ ਡਿਪਟੀ ਸੀ. ਓ. ਜਲੰਧਰ, ਸਤੀਸ਼ ਕੁਮਾਰ ਨੂੰ ਡੀ.ਡੀ.ਪੀ.ਓ. ਲੁਧਿਆਣਾ, ਧਨਵੰਤ ਸਿੰਘ ਰੰਧਾਵਾ ਨੂੰ ਚਾਰਜ਼ ਡਿਪਟੀ ਸੀ.ਈ.ਓ. ਲੁਧਿਆਣਾ ਤਾਇਨਾਤ ਕੀਤਾ ਗਿਆ ਹੈ। ਇਹ ਕਾਰਵਾਈ ਭਾਰਤੀ ਚੋਣ ਕਮਿਸ਼ਨ ਵਲੋਂ 27 ਅਕਤੂਬਰ, 2026 ਨੂੰ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕੀਤੀ ਗਈ ਹੈ।