15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਬ੍ਰੇਕਿੰਗ ਸਿਸਟਮ ’ਚ ਖਰਾਬੀ ਦੇ ਬਾਵਜੂਦ 463 ਕਿਲੋਮੀਟਰ ਦੌੜੀ ਵੰਦੇ ਭਾਰਤ ਟ੍ਰੇਨ

ਨਵੀਂ ਦਿੱਲੀ-ਵੰਦੇ ਭਾਰਤ ਟ੍ਰੇਨ ਦੇ ਬ੍ਰੇਕਿੰਗ ਸਿਸਟਮ ਵਿਚ ਖਰਾਬੀ ਹੋਣ ਦੇ ਬਾਵਜੂਦ ਇਸ ਨੂੰ ਕਰੀਬ 463 ਕਿਲੋਮੀਟਰ ਤੱਕ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ਬਰ ਨੇ ਰੇਲਵੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ...

ਅਜੀਤ ਡੈਸਕ 15-11-2026
ਨਵੀਂ ਦਿੱਲੀ-ਵੰਦੇ ਭਾਰਤ ਟ੍ਰੇਨ ਦੇ ਬ੍ਰੇਕਿੰਗ ਸਿਸਟਮ ਵਿਚ ਖਰਾਬੀ ਹੋਣ ਦੇ ਬਾਵਜੂਦ ਇਸ ਨੂੰ ਕਰੀਬ 463 ਕਿਲੋਮੀਟਰ ਤੱਕ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ਬਰ ਨੇ ਰੇਲਵੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

ਸੋਸ਼ਲ ਮੀਡੀਆ ’ਤੇ ਇਹ ਮਾਮਲਾ ਵਾਇਰਲ ਹੋਣ ਤੋਂ ਬਾਅਦ ਭਾਰਤੀ ਰੇਲਵੇ ਵਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਰੇਲਵੇ ਅਨੁਸਾਰ, ਸਬੰਧਤ ਵੰਦੇ ਭਾਰਤ ਟ੍ਰੇਨ ਖਾਲੀ ਸੀ ਅਤੇ ਇਸ ਵਿਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ।

ਹਾਲਾਂਕਿ ਬ੍ਰੇਕਿੰਗ ਸਿਸਟਮ 'ਚ ਖਰਾਬੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਟ੍ਰੇਨ ਨੂੰ ਇੰਨੀ ਲੰਬੀ ਦੂਰੀ ਤੱਕ ਲਿਜਾਏ ਜਾਣ ਦਾ ਮਾਮਲਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਰੇਲਵੇ ਵਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਤਕਨੀਕੀ ਖਰਾਬੀ ਦੇ ਬਾਵਜੂਦ ਟ੍ਰੇਨ ਨੂੰ 463 ਕਿਲੋਮੀਟਰ ਤੱਕ ਚਲਾਉਣ ਦਾ ਫੈਸਲਾ ਕਿਉਂ ਲਿਆ ਗਿਆ ਅਤੇ ਇਸ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।

 
ਪਿਛਲੀ ਖ਼ਬਰ ਮਾਛੀਵਾੜਾ-ਕੁਹਾੜਾ ਰੋਡ ’ਤੇ ਬੇਕਾਬੂ ਬੱਸ ਨੇ ਨੌਜਵਾਨਾਂ ਨੂੰ ਮਾਰੀ ਟੱਕਰ, ਇਕ ਜ਼ਖਮੀ ਹਾਲਤ ’ਚ ਹਸਪਤਾਲ ਦਾਖਲ ਅਗਲੀ ਖ਼ਬਰ ਛੱਠ ਪੂਜਾ ਮੌਕੇ ਰਮਿੰਦਰ ਸਿੰਘ ਆਵਲਾ ਵਲੋਂ 11 ਹਜ਼ਾਰ ਰੁਪਏ ਦੀ ਸਹਾਇਤਾ ਭੇਟ