ਰੂਪਨਗਰ, 15 ਜੁਲਾਈ (ਯਸ਼ਵੰਤ ਬੱਸੀ)-ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਕੋਟਲਾ ਨਿਹੰਗ ਵਲੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਅਗਵਾਈ ਵਿਚ ਬੱਚਿਆਂ ਨੂੰ ਫੁੱਟਬਾਲ ਖੇਡਣ ਲਈ ਪ੍ਰੇਰਿਤ ਕਰਨ ਲਈ ਫੁੱਟਬਾਲ ਮੈਚ ਕਰਵਾਇਆ ਗਿਆ | ਪਿੰਡ ਦੇ ਖੇਡ ਮੈਦਾਨ ਵਿਚ ਇਹ ਪ੍ਰਦਰਸ਼ਨੀ ਮੁਕਾਬਲਾ ਸੈਣੀ ਮਾਜਰਾ, ਜ਼ਿਲ੍ਹਾ ਮੋਹਾਲੀ ਦੀ ਟੀਮ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਵਿਚਕਾਰ ਕਰਵਾਇਆ ਗਿਆ,ਜਿਸ ਵਿਚ ਦੋਨੋ ਟੀਮਾ 2-2 ਗੋਲਾਂ ਦੀ ਬਰਾਬਰੀ ਤੇ ਰਹੀਆਂ | ਇਸ ਮੌਕੇ ਤੇਜਿੰਦਰ ਸਿੰਘ ਮੋਹਾਲੀ ਨੇ ਹਮੇਸ਼ਾ ਦੀ ਤਰਾਂ ਜਿੱਥੇ ਪੂਰੇ ਮੈਚ ਦਾ ਆਨੰਦ ਮਾਣਿਆ ਉੱਥੇ ਹੀ ਉਹਨਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ | ਉਹਨਾਂ ਐਲਾਨ ਕੀਤਾ ਕਿ ਸਰਦੀਆਂ ਵਿਚ ਇਸੇ ਖੇਡ ਮੈਦਾਨ 'ਚ ਫੁੱਟਬਾਲ ਦਾ ਵੱਡਾ ਟੂਰਨਾਮੈਂਟ ਕਰਵਾਇਆ ਜਾਵੇਗਾ | ਇਸ ਮੌਕੇ ਅਜਮੇਰ ਸਿੰਘ ਕੋਟਲਾ, ਸਾਬਕਾ ਸਰਪੰਚ ਨਰਿੰਦਰ ਸਿੰਘ ਸੋਨੂੰ,ਦਵਿੰਦਰ ਸਿੰਘ ਮਨੀ,ਕਲੱਬ ਪ੍ਰਧਾਨ ਜਸਵੀਰ ਸਿੰਘ ਹੈਪੀ,ਅਮਨਦੀਪ ਸਿੰਘ, ਮਨਿੰਦਰ ਸਿੰਘ, ਗਗਨਦੀਪ ਸਿੰਘ, ਨਵਜੋਤ ਸਿੰਘ ਨਵੀਂ, ਸੁਰਿੰਦਰ ਸਿੰਘ ਚੱਠਾ, ਗੌਰਵ ਕੁਮਾਰ ਅਤੇ ਗੁਰਿੰਦਰ ਸਿੰਘ ਕੈਪਟਨ ਆਦਿ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਖੇਡ ਮੈਦਾਨ 'ਚ ਪਹੁੰਚੇ |