18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਖੰਡ ਮਿੱਲ ਮੋਰਿੰਡਾ ਦੇ 8 ਨਿਰਵਿਰੋਧ ਨਿਰਦੇਸ਼ਕ ਬਣੇ

ਅਜੀਤ ਡੈਸਕ 16-07-2025
ਮੋਰਿੰਡਾ, 15 ਜੁਲਾਈ (ਤਰਲੋਚਨ ਸਿੰਘ ਕੰਗ)-ਅੱਜ ਖੰਡ ਮਿੱਲ ਮੋਰਿੰਡਾ ਦੇ ਨਿਰਦੇਸ਼ਕਾਂ ਲਈ ਨਾਮਜ਼ਦਗੀ ਕਾਗਜ਼ ਲਏ ਗਏ, ਜਿਹਨਾਂ ਦੀ ਅੱਜ ਸ਼ਾਮ ਤੱਕ ਜਾਂਚ ਪੜਤਾਲ ਹੋਈ | ਜਿਸ ਵਿਚ ਅੱਠ ਨਿਰਦੇਸ਼ਕ ਨਿਰਵਿਰੋਧ ਚੁਣ ਲਏ ਗਏ | ਇੱਕ ਜੋਨ ਵਿੱਚ ਦੋਨਾਂ ਉਮੀਦਵਾਰਾਂ ਦੇ ਕਾਗਜ ਰੱਦ ਹੋ ਗਏ | ਜਦਕਿ ਜੋਨ ਨੰਬਰ 10 ਵਿਚ ਤਿੰਨ ਮੈਂਬਰ ਚੋਣ ਮੈਦਾਨ ਵਿਚ ਰਹਿ ਗਏ | ਜਿਹਨਾਂ ਵਿਚ ਪੰਜਾਬ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਮਲਕੀਤ ਸਿੰਘ ਰੌਣੀ ਵੀ ਇੱਕ ਹਨ | ਅੱਜ ਖੰਡ ਮਿੱਲ ਮੋਰਿੰਡਾ ਵਿਚ ਨਿਰਦੇਸ਼ਕਾਂ ਦੀ ਚੋਣ ਨੂੰ ਲੈ ਕੇ ਸਵੇਰੇ 11 ਵਜੇ ਤੱਕ ਨਾਮਜਦਗੀ ਕਾਗਜ ਦਾਖਲ ਕਰ ਲਏ ਸਨ | ਜਿਹਨਾਂ ਵਿੱਚ ਕੁੱਝ ਮੈਂਬਰ ਆਪਣੇ ਕਾਗਜ ਜਮਾਂ ਨਹੀਂ ਕਰਵਾ ਸਕੇ | ਜਿਸ ਤੇ ਉਹਨਾਂ ਵਲੋਂ ਇਤਰਾਜ ਵੀ ਕੀਤਾ ਗਿਆ ਕਿ ਉਹ ਜਦੋਂ ਲਾਈਨ ਵਿੱਚ ਸਮੇਂ ਤੋਂ ਪਹਿਲਾਂ ਲੱਗੇ ਹੋਏ ਸਨ ਤਾਂ ਉਹਨਾਂ ਦੇ ਕਾਗਜ ਕਿਉਂ ਨਹੀਂ ਲਏ ਗਏ | ਅੱਜ ਸ਼ਾਮੀਂ ਲਗਭਗ 7 ਵਜੇ ਖੰਡ ਮਿੱਲ ਮੋਰਿੰਡਾ ਵਿੱਚ ਨਿਰਵਿਰੋਧ ਚੁਣੇ ਗਏ ਨਿਰਦੇਸ਼ਕਾਂ ਦੀ ਸੂਚੀ ਲੱਗੀ ਜਿਹਨਾਂ ਵਿਚ ਜ਼ੋਨ ਨੰਬਰ ਇੱਕ ਸਮਰਾਲਾ ਤੋਂ ਮਨਜੀਤ ਕੌਰ ਪਤਨੀ ਅਵਤਾਰ ਸਿੰਘ ਪਿੰਡ ਚੜੀ, ਜੋਨ ਨੰਬਰ 2 ਕੁਰਾਲੀ ਤੋਂ ਸੁਖਜਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਨਥਮਲਪੁਰ, ਜੋਨ ਨੰਬਰ 3 ਖਰੜ੍ਹ ਤੋਂ ਗੁਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਘੜੂੰਆਂ, ਜੋਨ ਨੰਬਰ 4 ਚੁੰਨੀ ਕਲਾਂ ਤੋਂ ਸਰਬਜੀਤ ਕੌਰ ਪਤਨੀ ਜਰਨੈਲ ਸਿੰਘ ਪਿੰਡ ਗੁਣੀਆ ਮਾਜਰਾ, ਜੋਨ ਨੰਬਰ 5 ਸ੍ਰੀ ਚਮਕੌਰ ਸਾਹਿਬ ਤੋਂ ਹਰਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਪਿੰਡ ਰੌਲੂਮਾਜਰਾ, ਜੋਨ ਨੰਬਰ 6 ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਣਧੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮਾਜਰੀ, ਜੋਨ ਨੰਬਰ ਸੱਤ ਮੋਰਿੰਡਾ ਤੋਂ ਖਾਲੀ ਰਿਹਾ ਕਿਉਂਕਿ ਦੋਨੋਂ ਗੰਨਾ ਕਾਸ਼ਤਕਾਰ ਉਮੀਦਵਾਰਾਂ ਦੇ ਕਾਗਜ ਰੱਦ ਹੋ ਗਏ, ਜੋਨ ਨੰਬਰ ਅੱਠ ਰੋਪੜ੍ਹ ਤੋਂ ਸਤਨਾਮ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਬਹਿਰਾਮਪੁਰ ਜਿੰਮੀਦਾਰਾ, ਜੋਨ ਨੰਬਰ 9 ਖਰੜ੍ਹ ਤੋਂ ਸੁਰਿੰਦਰ ਸਿੰਘ ਪੁੱਤਰ ਜਸਮੇਰ ਸਿੰਘ ਪਿੰਡ ਚੈੜੀਆਂਸ਼ਾਮਿਲ ਸਨ | ਜੋਨ ਨੰਬਰ 10 ਮੋਰਿੰਡਾ ਤੋਂ ਸਹਿਕਾਰੀ ਸਭਾਵਾਂ ਦੇ ਉਮੀਦਵਾਰ ਪ੍ਰਸਿੱਧ ਪੰਜਾਬੀ ਕਲਾਕਾਰ ਮਲਕੀਤ ਸਿੰਘ ਰੌਣੀ, ਬਲਦੇਵ ਸਿੰਘ ਚੱਕਲ ਸਾਬਕਾ ਚੇਅਰਮੈਨ ਮਿਲਕ ਪਲਾਂਟ ਮੋਹਾਲੀ ਅਤੇ ਕੁਲਵਿੰਦਰ ਸਿੰਘ ਪਿੰਡ ਝੱਲੀਆਂਚੋਣ ਮੈਦਾਨ ਵਿਚ ਰਹਿ ਗਏ | ਜਿਹਨਾਂ ਦੀ ਚੋਣ ਮਿਤੀ 21 ਜੁਲਾਈ ਨੂੰ ਖੰਡ ਮਿੱਲ ਮੋਰਿੰਡਾ ਵਿਚ ਹੋਵੇਗੀ | ਇਸ ਚੋਣ ਪ੍ਰਕਿਰਿਆ ਵਿਚ ਸਹਿਕਾਰੀ ਸਭਾਵਾਂ ਦੀਆਂ ਕੁੱਲ 23 ਵੋਟਾਂ ਹੀ ਹਨ | ਇਹਨਾਂ ਨਾਮਜਦਗੀਆਂ ਦੀ ਪ੍ਰਕਿਰਿਆ ਡੀ.ਆਰ.ਓ. ਕਰਨਵੀਰ ਸਿੰਘ ਰੰਧਾਵਾ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰੂਰ ਦੀ ਦੇਖ ਰੇਖ ਵਿਚ ਹੋਈ | ਇਸ ਮੌਕੇ ਵੱਡੀ ਗਿਣਤੀ ਵਿਚ ਗੰਨਾ ਕਾਸ਼ਤਕਾਰ ਤੇ ਕੁੱਝ ਕਿਸਾਨ ਯੂਨੀਅਨਾਂ ਦੇ ਮੈਂਬਰ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਈਜ਼ੀ ਰਜਿਸਟਰੇਸ਼ਨ ਨਾਲ ਰਜਿਸਟਰੀ ਬਣੀ ਆਸਾਨ, ਖ਼ਤਮ ਹੋਈ ਖੱਜਲ ਖੁਆਰੀ-ਚੱਢਾ <br/> ਅਗਲੀ ਖ਼ਬਰ ਨੌਜਵਾਨ ਨਸ਼ੀਲੇ ਪਾਊਡਰ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।