29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਭਾਜਪਾ ਕੌਂਸਲਰ ਆਪਣੇ ਇਕ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਦੀ ਮਦਦ ਲਈ ਦੇਣਗੇ- ਅਮਨ ਐਰੀ <br/>

ਅਜੀਤ ਡੈਸਕ 01-09-2025

ਅੰਮਿ੍ਤਸਰ, 31 ਅਗਸਤ (ਹਰਮਿੰਦਰ ਸਿੰਘ)-ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਆਏ ਹੜਾਂ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਇਆ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਵਲੋਂ ਇਕ ਹੰਗਾਮੀ ਮੀਟਿੰਗ ਕੌਂਸਲਰ ਅਮਨ ਐਰੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਭਾਜਪਾ ਦੇ ਕੌਂਸਲਰ ਦਲ ਦੇ ਆਗੂ ਗੌਰਵ ਗਿੱਲ ਤੋਂ ਇਲਾਵਾ, ਕੌਂਸਲਰ ਬਲਦੇਵ ਰਾਜ ਬੱਗਾ, ਕੀਰਤੀ ਅਰੋੜਾ, ਰਾਜੇਸ਼ ਮਹਿਤਾ, ਸ਼ਰੂਤੀ ਵਿੱਜ, ਅਤੇ ਵਿਕਾਸ ਗਿੱਲ ਕੌਂਸਲਰਾਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਭਾਜਪਾ ਕੌਂਸਲਰਾਂ ਨੇ ਸਾਂਝੇ ਤੌਰ 'ਤੇ ਪੰਜਾਬ ਵਿਚ ਆਏ ਹੜਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੇਕਰ ਸਮੇਂ ਤੋਂ ਪਹਿਲਾਂ ਹੀ ਹੜਾਂ ਦੀ ਰੋਕਥਾਮ ਲਈ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਅਜਿਹੀ ਹਾਲਤ ਨਾ ਹੁੰਦੀ ਅਤੇ ਨਾ ਹੀ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ | ਉਨ੍ਹਾਂ ਕਿਹਾ ਕਿ ਭਾਜਪਾ ਹੜ੍ਹ ਪੀੜਤਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜ੍ਹੀ ਹੈ ਅਤੇ ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਦੇ ਸਾਰੇ ਕੌਂਸਲਰ ਆਪਣੇ ਇਕ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਦੀ ਮਦਦ ਦੇ ਕੇ ਯੋਗਦਾਨ ਪਾਉਣਗੇ ਅਤੇ ਹੋਰ ਲੋੜ ਪੈਣ ਹੜ੍ਹ ਪੀੜਤਾਂ ਦੀ ਹੋਰ ਵੀ ਮਦਦ ਕੀਤੀ ਜਾਵੇਗੀ | ਉਨ੍ਹਾਂ ਇਸ ਔਖੀ ਘੜੀ ਵਿਚ ਆਮ ਲੋਕਾਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ |

ਪਿਛਲੀ ਖ਼ਬਰ ਕੀ ਨਿਗਮ ਦਾ ਸਿਹਤ ਵਿਭਾਗ ਗੰਦਗੀ ਫੈਲਾਉਣ ਵਾਲੇ ਆਪਣਿਆਂ ਦੇ ਵੀ ਕੱਟੇਗਾ ਚਲਾਨ.? ਅਗਲੀ ਖ਼ਬਰ ਈ.ਐਮ.ਸੀ. ਹਸਪਤਾਲ ਵਲੋਂ ਹੜ੍ਹ ਪੀੜਤਾਂ ਦਾ ਮੁਫਤ ਇਲਾਜ਼ ਕੀਤੇ ਜਾਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।