04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਰੀਟਰੀਟ ਸੈਰਾਮਨੀ ਦਾ ਅਨੰਦ ਮਾਣ ਕੇ ਜਾ ਰਹੇ ਯਾਤਰੀਆਂ ਦਾ ਆਟੋ ਰਿਕਸ਼ਾ ਵਾਹਨ ’ਚ ਵੱਜਾ

ਅਟਾਰੀ (ਅੰਮ੍ਰਿਤਸਰ) 3 ਨਵੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਸਕੂਲ ਕੁਹਾਰਾ ਕੱਚੀ ਨੇੜੇ ਗਿਆਨ ਵਿਦਿਆਲੇ ਦੇ ਰਹਿਣ ਵਾਲੇ ਕਰੁਣਾਕਰਨ ਸਾਮਲ ਓਡੀਸ਼ਾ ਨੇ ਪੁਲਿਸ ਥਾਣਾ ਘਰਿੰਡਾ ਵਿਖੇ ਰਿਪੋਰਟ ਦਰਜ ਕਰਵਾਈ ਹੈ ਕਿ ਉਹ ਆਪਣੇ ਭਰਾ ਕ੍ਰਿਸ਼ਨਾ ਚੰਦਰ ਸਾਮਲ ਤੇ ਪਰਿਵਾਰ ਸਮੇਤ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਸਰਹੱਦ ’ਤੇ ਹੋ ਰਹੀ ਰੀਟਰੀਟ ਸੈਰਾਮਨੀ ਦੇਖਣ ਆਟੋ ਰਿਕਸ਼ਾ ’ਤੇ ਗਏ ਸਨ। ਉਹ ਜਦੋਂ ਅਟਾਰੀ ਬਾਰਡਰ ਤੋਂ ਆਟੋ ਰਿਕਸ਼ਾ ’ਤੇ ਸਵਾਰ ਹੋ ਕੇ ਵਾਪਸ ਅੰਮ੍ਰਿਤਸਰ ਜਾ ਰਹੇ ਸਨ ਤਾਂ ਤੇਜ਼ ਰਫ਼ਤਾਰ ਚਾਲਕ ਨੇ ਆਪਣੇ ਟੈਂਪੂ ਨੂੰ ਅੱਗੇ ਜਾ ਰਹੇ ਵਾਹਨ ਵਿਚ ਮਾਰਿਆ, ਤਾਂ ਸਾਰੇ ਪਰਿਵਾਰਿਕ ਮੈਂਬਰ ਸੜਕ ਵਿਚਕਾਰ ਡਿੱਗ ਪਏ ਜਿਸ ਦੌਰਾਨ ਸਾਰਿਆਂ ਨੂੰ ਗੰਭੀਰ ਸੱਟਾਂ ਲੱਗੀਆਂ।

ਅਜੀਤ ਡੈਸਕ 04-11-2026
ਅਟਾਰੀ (ਅੰਮ੍ਰਿਤਸਰ) 3 ਨਵੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਸਕੂਲ ਕੁਹਾਰਾ ਕੱਚੀ ਨੇੜੇ ਗਿਆਨ ਵਿਦਿਆਲੇ ਦੇ ਰਹਿਣ ਵਾਲੇ ਕਰੁਣਾਕਰਨ ਸਾਮਲ ਓਡੀਸ਼ਾ ਨੇ ਪੁਲਿਸ ਥਾਣਾ ਘਰਿੰਡਾ ਵਿਖੇ ਰਿਪੋਰਟ ਦਰਜ ਕਰਵਾਈ ਹੈ ਕਿ ਉਹ ਆਪਣੇ ਭਰਾ ਕ੍ਰਿਸ਼ਨਾ ਚੰਦਰ ਸਾਮਲ ਤੇ ਪਰਿਵਾਰ ਸਮੇਤ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਸਰਹੱਦ ’ਤੇ ਹੋ ਰਹੀ ਰੀਟਰੀਟ ਸੈਰਾਮਨੀ ਦੇਖਣ ਆਟੋ ਰਿਕਸ਼ਾ ’ਤੇ ਗਏ ਸਨ। ਉਹ ਜਦੋਂ ਅਟਾਰੀ ਬਾਰਡਰ ਤੋਂ ਆਟੋ ਰਿਕਸ਼ਾ ’ਤੇ ਸਵਾਰ ਹੋ ਕੇ ਵਾਪਸ ਅੰਮ੍ਰਿਤਸਰ ਜਾ ਰਹੇ ਸਨ ਤਾਂ ਤੇਜ਼ ਰਫ਼ਤਾਰ ਚਾਲਕ ਨੇ ਆਪਣੇ ਟੈਂਪੂ ਨੂੰ ਅੱਗੇ ਜਾ ਰਹੇ ਵਾਹਨ ਵਿਚ ਮਾਰਿਆ, ਤਾਂ ਸਾਰੇ ਪਰਿਵਾਰਿਕ ਮੈਂਬਰ ਸੜਕ ਵਿਚਕਾਰ ਡਿੱਗ ਪਏ ਜਿਸ ਦੌਰਾਨ ਸਾਰਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਆਟੋ ਚਾਲਕ ਨੇ ਜ਼ਖ਼ਮੀਆਂ ਨੂੰ ਹਸਪਤਾਲ ਨਹੀਂ ਪਹੁੰਚਾਇਆ ਸਗੋਂ ਆਟੋ ਲੈ ਕੇ ਫ਼ਰਾਰ ਹੋ ਗਿਆ। ਅਟਾਰੀ ਹਾਈਵੇਅ ’ਤੇ ਸਥਿਤ ਛਿੱਡਣ ਟੋਲ ਪਲਾਜ਼ਾ ਨਜ਼ਦੀਕ ਤੜਫਦੇ ਜ਼ਖ਼ਮੀਆਂ ਨੂੰ ਦੇਖ ਕੇ ਰਾਹਗੀਰਾਂ ਵਲੋਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਕਰੁਣਾਕਰਨ ਸਾਮਲ ਉੜੀਸਾ ਦੇ ਭਰਾ ਕ੍ਰਿਸ਼ਨਾ ਚੰਦਰ ਸਾਮਲ ਨੂੰ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਗੰਭੀਰ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਥਾਣਾ ਘਰਿੰਡਾ ਵਲੋਂ ਫ਼ਰਾਰ ਹੋਏ ਆਟੋ ਰਿਕਸ਼ਾ ਡਰਾਈਵਰ ਵਿਰੁੱਧ ਪਰਚਾ ਦਰਜ ਕਰਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਤਰੀ ਕਰੁਣਾਕਰਨ ਦੇ ਨਾਲ ਉਸ ਦੀ ਪਤਨੀ ਸੰਧਿਆ ਰਾਣੀ, ਮ੍ਰਿਤਕ ਕ੍ਰਿਸ਼ਨਾ ਚੰਦਰ ਤੇ ਉਸ ਦੀ ਪਤਨੀ ਈਲਾ ਰਾਣੀ ਅਤੇ ਸਪਨਾ ਵਾਸੀ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਵੀ ਅਟਾਰੀ ਸਰਹੱਦ ’ਤੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਣ ਆਏ ਸਨ। ਕ੍ਰਿਸ਼ਨਾ ਚੰਦਰ ਸਾਮਲ ਦੀ ਬੇਵਕਤ ਮੌਤ ਹੋ ਜਾਣ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸੀ।
ਪਿਛਲੀ ਖ਼ਬਰ ਨਿਊਯਾਰਕ ’ਚ ਤਿੰਨ ਦਹਾਕਿਆਂ ਮਗਰੋਂ ਖਸਰੇ ਨਾਲ ਜੁੜੀ ਪਹਿਲੀ ਮੌਤ ਅਗਲੀ ਖ਼ਬਰ ਪੈਸਟੀਸਾਈਡ ਐਂਡ ਸ਼ੀਡ ਐਸੋਸੀਏਸ਼ਨ ਵੱਲ੍ਹਾ ਅਤੇ ਅੰਮ੍ਰਿਤਸਰ ਫਰੂਟ ਐਂਡ ਵੇਜੀਟੇਬਲ ਮਰਚੈਂਟ ਯੂਨੀਅਨ ਸਬਜ਼ੀ ਮੰਡੀ ਵੱਲ੍ਹਾ ਵਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।