04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ’ਤੇ ਰੋਜ਼ਾਨਾ ਲੱਗ ਰਿਹਾ ਭਾਰੀ ਟਰੈਫ਼ਿਕ ਜਾਮ

ਵੇਰਕਾ, 3 ਨਵੰਬਰ (ਲਖਵਿੰਦਰ ਸਿੰਘ)-ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਉੱਪਰ ਰੋਜ਼ਾਨਾ ਲੱਗ ਰਹੇ ਵਾਹਨਾਂ ਦੇ ਲੰਮੇ ਜਾਮ ਕਾਰਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵੀ ਸ਼ਾਮ ਦੇ ਸਮੇਂ ਇੱਥੇ ਵਾਹਨਾਂ ਦਾ ਇਕ ਵੱਡਾ ਅਤੇ ਲੰਮਾ ਜਾਮ ਦੇਖਣ ਨੂੰ ਮਿਲਿਆ, ਜਿਸ ਵਿਚ ਸੈਂਕੜੇ ਵਾਹਨ ਕਾਫ਼ੀ ਸਮੇਂ ਤੱਕ ਫਸੇ ਰਹੇ।

ਅਜੀਤ ਡੈਸਕ 04-11-2026
ਵੇਰਕਾ, 3 ਨਵੰਬਰ (ਲਖਵਿੰਦਰ ਸਿੰਘ)-ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਉੱਪਰ ਰੋਜ਼ਾਨਾ ਲੱਗ ਰਹੇ ਵਾਹਨਾਂ ਦੇ ਲੰਮੇ ਜਾਮ ਕਾਰਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵੀ ਸ਼ਾਮ ਦੇ ਸਮੇਂ ਇੱਥੇ ਵਾਹਨਾਂ ਦਾ ਇਕ ਵੱਡਾ ਅਤੇ ਲੰਮਾ ਜਾਮ ਦੇਖਣ ਨੂੰ ਮਿਲਿਆ, ਜਿਸ ਵਿਚ ਸੈਂਕੜੇ ਵਾਹਨ ਕਾਫ਼ੀ ਸਮੇਂ ਤੱਕ ਫਸੇ ਰਹੇ। ਜਾਮ ਵਿਚ ਫਸੇ ਵਾਹਨ ਚਾਲਕ ਬਹੁਤ ਲੰਮਾ ਸਮਾਂ ਪ੍ਰੇਸ਼ਾਨ ਹੁੰਦੇ ਰਹੇ ਅਤੇ ਪ੍ਰਸ਼ਾਸਨ ਤੇ ਟ੍ਰੈਫ਼ਿਕ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਨੂੰ ਕੋਸਦੇ ਨਜ਼ਰ ਆਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਮੁੱਖ ਮਾਰਗ ’ਤੇ ਹਰ ਰੋਜ਼ ਸ਼ਾਮ ਹੁੰਦੇ ਹੀ ਟ੍ਰੈਫ਼ਿਕ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ, ਪਰ ਇਸ ਦੇ ਪੱਕੇ ਹੱਲ ਲਈ ਕੋਈ ਸੁਚੱਜੇ ਪ੍ਰਬੰਧ ਨਹੀਂ ਕੀਤੇ ਜਾ ਰਹੇ। ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਆਖਿਆ ਕਿ ਬਾਈਪਾਸ ’ਤੇ ਰੋਜ਼ਾਨਾ ਲੱਗ ਰਿਹਾ ਜਾਮ ਪ੍ਰਸ਼ਾਸਨਿਕ ਨਾਕਾਮੀ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਨਾ ਤਾਂ ਪੁਲਿਸ ਮੁਲਾਜ਼ਮਾਂ ਦੀ ਯੋਗ ਤੈਨਾਤੀ ਕੀਤੀ ਜਾਂਦੀ ਹੈ ਅਤੇ ਨਾ ਹੀ ਸੜਕੀ ਰੁਕਾਵਟਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਚੇਤਾਵਨੀ ਦਿੰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਤੁਰੰਤ ਹੱਲ ਕੀਤਾ ਜਾਵੇ।
ਪਿਛਲੀ ਖ਼ਬਰ ਐਸ. ਐਚ. ਓ. ਅਵਤਾਰ ਸਿੰਘ ਹੋਏ ਸੇਵਾਮੁਕਤ ਅਗਲੀ ਖ਼ਬਰ ਪਾਕਿ ’ਚ ਪੋਲੀਓ ਟੀਮ ਦੀ ਸੁਰੱਖਿਆ ’ਚ ਤਾਇਨਾਤ ਪੁਲਿਸ ਦਲ ’ਤੇ ਹਮਲਾ- 2 ਮੁਲਾਜ਼ਮਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।