29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਈ.ਐਮ.ਸੀ. ਹਸਪਤਾਲ ਵਲੋਂ ਹੜ੍ਹ ਪੀੜਤਾਂ ਦਾ ਮੁਫਤ ਇਲਾਜ਼ ਕੀਤੇ ਜਾਣ ਦਾ ਐਲਾਨ

ਅਜੀਤ ਡੈਸਕ 01-09-2025
ਅੰਮਿ੍ਤਸਰ, 31 ਅਗਸਤ (ਰੇਸ਼ਮ ਸਿੰਘ)-ਹੜ ਪੀੜਤਾਂ ਦੀ ਮਦਦ ਲਈ ਈ.ਐੱਮ.ਸੀ. ਗਰੁਪ ਆਫ ਹਸਪਤਾਲ ਨੇ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ ਜਿਨ੍ਹਾਂ ਵਲੋਂ ਹੜ ਪੀੜਤ ਲੋਕਾਂ ਲਈ ਮੁਫਤ ਇਲਾਜ਼ ਕੀਤੇ ਜਾਣ ਦਾ ਐਲਾਨ ਕੀਤਾ ਹੈ | ਇਹ ਪ੍ਰਗਟਾਵਾ ਕਰਦਿਆਂ ਡਾਇਰੈਕਟਰ ਡਾ: ਰਿਸ਼ਭ ਅਰੋੜਾ ਨੇ ਕੀਤਾ ਜਿਨ੍ਹਾਂ ਦਸਿਆ ਕਿ ਈ.ਐੱਮ.ਸੀ. ਗਰੁੱਪ ਜਿਸ ਦੀਆਂ ਕੁੱਲ 11 ਸ਼ਾਖਾਵਾਂ ਅੰਮਿ੍ਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਬਟਾਲਾ ਵਿਚ ਚੱਲ ਰਹੀਆਂ ਹਨ, ਇਨ੍ਹਾਂ ਸ਼ਾਖਾਵਾਂ 'ਚ ਰਾਹਤ ਕਾਰਜਾਂ ਵਿਚ ਸਰਗਰਮ ਹਿੱਸੇਦਾਰੀ ਕਰਨ ਅਤੇ ਪ੍ਰਭਾਵਿਤ ਲੋਕਾਂ ਤੱਕ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣ ਦਾ ਵਾਅਦਾ ਕੀਤਾ ਹੈ ਜਿਸ ਤਹਿਤ ਪੀੜਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ | ਇਸਦੇ ਨਾਲ ਹੀ ਅੰਮਿ੍ਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਬਟਾਲਾ ਯੂਨਿਟਾਂ ਵਿੱਚ ਹਰੇਕ ਹਸਪਤਾਲ 'ਚ 10-10 ਬਿਸਤਰੇ ਖ਼ਾਸ ਤੌਰ 'ਤੇ ਹੜ ਪੀੜਤਾਂ ਲਈ ਰਾਖਵੇਂ ਰੱਖੇ ਗਏ ਹਨ | ਨਿਰਦੇਸ਼ਕ ਡਾ. ਰਿਸ਼ਭ ਅਰੋੜਾ ਨੇ ਕਿਹਾ ਅਸੀਂ ਲੋਕਾਂ ਨੂੰ ਸੁਰੱਖਿਅਤ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ ਅਤੇ ਇਹ ਸਾਡੀ ਵਚਨਬੱਧਤਾ ਹੈ ਕਿ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਪ੍ਰਭਾਵਿਤ ਨਾਗਰਿਕਾਂ ਤੱਕ ਸਮੇਂ ਸਿਰ ਸਿਹਤ ਸੇਵਾਵਾਂ ਪਹੁੰਚਾ ਸਕੀਏ | ਈ.ਐਮ.ਸੀ ਨੇ ਆਧੁਨਿਕ ਤਕਨਾਲੋਜੀ, ਮਾਹਿਰ ਡਾਕਟਰ ਅਤੇ ਮਰੀਜ਼-ਕੇਂਦਰਿਤ ਸੇਵਾਵਾਂ ਦੇ ਕਾਰਨ ਇਸ ਸੰਸਥਾਨ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ ਜੋ ਲੋਕਾਂ ਦੀ ਮਦਦ ਨਾਲ ਹਰ ਹੀਲੇ੍ਹ ਬਹਾਲ ਰਖਿਆ ਜਾਵੇਗਾ |

ਪਿਛਲੀ ਖ਼ਬਰ ਭਾਜਪਾ ਕੌਂਸਲਰ ਆਪਣੇ ਇਕ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਦੀ ਮਦਦ ਲਈ ਦੇਣਗੇ- ਅਮਨ ਐਰੀ <br/> ਅਗਲੀ ਖ਼ਬਰ ਹੜ੍ਹਾਂ ਦੀ ਮਾਰ ਝੱਲ ਰਹੇ ਅਜਨਾਲਾ ਅਤੇ ਰਮਦਾਸ ਖੇਤਰ ਦੇ ਲੋਕਾਂ ਨੂੰ ਹੁਣ ਮੀਂਹ ਨੇ ਝੰਬਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।