02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਇਕ ਰੋਜ਼ਾ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 25-12-2025
ਗੁਰਦਾਸਪੁਰ, 24 ਦਸੰਬਰ (ਚੱਕਰਾਜਾ)- ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਦੀ ਨਿਗਰਾਨੀ ਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਦੇ ਪ੍ਰਬੰਧਾਂ ਹੇਠ ਸਮਗਰਾ ਸਿੱਖਿਆ ਅਭਿਆਨ ਅਧੀਨ ਵਿਦਿਆਰਥੀ ਦੀ ਸੁਰੱਖਿਆ ਸੰਬੰਧੀ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਬੀ.ਐਨ.ਓ, ਬੀ.ਪੀ.ਓ. ਤੇ ਬਲਾਕ ਗਾਈਡੈਂਸ ਕੌਂਸਲਰਾਂ ਨੂੰ ਸਿਖਲਾਈ ਦਿੱਤੀ ਗਈ | ਇਸ ਮੌਕੇ ਰਾਜ ਪੱਧਰੀ ਟ੍ਰੇਨਿੰਗ ਪ੍ਰਾਪਤ ਜ਼ਿਲ੍ਹਾ ਗਾਈਡੈਂਸ ਕਾਊਾਸਲਰ ਪਰਮਿੰਦਰ ਸਿੰਘ ਸੈਣੀ, ਸਹਾਇਕ ਜ਼ਿਲ੍ਹਾ ਗਾਈਡੈਂਸ ਕਾੳਾੂਸਲਰ ਮੁਕੇਸ਼ ਵਰਮਾ ਤੇ ਹਰੀਸ਼ ਕੁਮਾਰ ਨੇ ਵੱਖ-ਵੱਖ ਬਲਾਕਾਂ ਦੇ ਅਧਿਕਾਰੀਆਂ ਨੂੰ ਪੋਕਸੋ, ਆਫ਼ਤ ਪ੍ਰਬੰਧਨ ਤੇ ਸਾਈਬਰ ਸੁਰੱਖਿਆ ਨਾਲ ਸਬੰਧਿਤ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ | ਜ਼ਿਲ੍ਹਾ ਗਾਈਡੈਂਸ ਕਾੳਾੂਸਲਰ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਵਿੱਦਿਅਕ ਸੰਸਥਾਵਾਂ 'ਚ ਸੁਰੱਖਿਆ ਦੇ ਮਿਆਰ ਸਹੀ ਹੋਣਗੇ ਤਾਂ ਵਿਦਿਆਰਥੀਆਂ ਦਾ ਮਾਨਸਿਕ ਸੰਤੁਲਨ ਚੰਗਾ ਰਹੇਗਾ ਤੇ ਉਹ ਆਪਣੀ ਯੋਗਤਾ ਅਨੁਸਾਰ ਜ਼ਿੰਦਗੀ 'ਚ ਤਰੱਕੀ ਕਰ ਸਕਣਗੇ | ਜ਼ਿਲ੍ਹਾ ਰਿਸੋਰਸ ਪਰਸਨ ਮੁਕੇਸ਼ ਵਰਮਾ ਨੇ ਇਸ ਪ੍ਰੋਗਰਾਮ ਤਹਿਤ ਸੁਰੱਖਿਆ ਤੇ ਸੁਰੱਖਿਆ ਨਾਲ ਸਬੰਧਿਤ ਯੋਜਨਾਵਾਂ ਜਿਵੇਂ ਪੋਕਸੋ ਐਕਟ 2012, ਜੁਵੇਨਾਇਲ ਜਸਟਿਸ ਐਕਟ 2015, ਬਾਲ ਕਿਸ਼ੋਰ ਐਕਟ 1986, ਬਾਲ ਅਧਿਕਾਰਾਂ ਦੀ ਸੁਰੱਖਿਆ ਸੀ.ਪੀ.ਸੀ.ਆਰ ਐਕਟ 2005, ਆਰ.ਟੀ.ਈ. ਐਕਟ 2009, ਸੁਪਰੀਮ ਕੋਰਟ ਜੱਜਮੈਂਟ ਐਨ.ਡੀ.ਐਮ.ਏ. ਦਿਸ਼ਾ-ਨਿਰਦੇਸ਼ 2021 ਤੇ ਸੜਕ ਸੁਰੱਖਿਆ ਆਦਿ ਬਾਰੇ ਸਿਖਲਾਈ ਦਿੱਤੀ ਗਈ | ਰਿਸੋਰਸ ਪਰਸਨ ਹਰੀਸ਼ ਕੁਮਾਰ ਨੇ ਕਰੀਅਰ ਐਡਵਾਈਜ਼ਰ ਐਪ ਬਾਰੇ ਦੱਸਿਆ | ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਦੇ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਪ੍ਰਬੋਧ ਕੁਮਾਰ ਨੇ ਚੱਲ ਰਹੇ ਓਰੀਐਂਟੇਸ਼ਨ ਪ੍ਰੋਗਰਾਮ ਦਾ ਵੀ ਦੌਰਾ ਕੀਤਾ | ਇਸ ਮੌਕੇ ਡਾਈਟ ਇੰਚਾਰਜ ਨਰੇਸ਼ ਕੁਮਾਰ, ਹੈੱਡਮਾਸਟਰ ਵਿਜੇ ਕੁਮਾਰ, ਤਰੁਣਜੋਤ ਕੌਰ, ਅਨੂ ਗਿੱਲ, ਸਰਬਜੀਤ ਸਿੰਘ, ਰਵੀ ਕੁਮਾਰ ਅਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਨੂੰ ਵਾਪਸ ਲੈ ਕੇ ਤੇ ਨਵੇਂ ਨਾਂਅ 'ਤੇ ਸ਼ਰਤਾਂ ਅਧੀਨ ਲਿਆਉਣਾ ਨਿੰਦਾਜਨਕ : ਵਾਇਸ ਆਫ... ਅਗਲੀ ਖ਼ਬਰ ਬਿਜਲੀ ਦੇ ਕੱਟਾਂ ਤੋਂ ਬਹਿਰਾਮਪੁਰ ਵਾਸੀ ਪ੍ਰੇਸ਼ਾਨ, ਗਰਾਮ ਸੁਧਾਰ ਸਭਾ ਨੇ ਬਿਜਲੀ ਸਪਲਾਈ ਬਹਾਲੀ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।