ਗੋਲਡਨ ਗਰੁੱਪ ਦੇ ਮੁਫ਼ਤ ਦਿਵਿਆਂਗ ਕੈਂਪ ’ਚ 67 ਦਿਵਿਆਂਗਜਨਾਂ ਦੀ ਨਕਲੀ ਅੰਗ ਲਗਾਉਣ ਲਈ ਚੋਣ- ਚੇਅਰਮੈਨ ਡਾ: ਮੋਹਿਤ ਮਹਾਜਨ
ਗੁਰਦਾਸਪੁਰ, 12 ਨਵੰਬਰ (ਪੰਕਜ ਸ਼ਰਮਾ)- ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਸ੍ਰੀ ਸਤਿਆ ਸਾਈਂ ਸੇਵਾ ਸਮਿਤੀ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਸੱਤਿਆ ਸਾਈਂ ਬਾਬਾ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ 31ਵਾਂ ਰਾਜ ਪੱਧਰੀ ਮੁਫ਼ਤ ਦਿਵਿਆਂਗ ਕੈਂਪ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਹਨੂੰਮਾਨ ਚੌਕ ਵਿਖੇ ਲਗਾਇਆ ਗਿਆ। ਕੈਂਪ ਦੇ ਪਹਿਲੇ ਪੜਾਅ ਦੌਰਾਨ 67 ਦਿਵਿਆਂਗਜਨਾਂ ਨੂੰ 68 ਨਕਲੀ ਅੰਗ ਲਗਾਉਣ ਲਈ ਚੁਣਿਆ ਤੇ ਤਜਰਬੇਕਾਰ ਡਾਕਟਰਾਂ ਤੇ ਤਕਨੀਸ਼ੀਅਨਾਂ ਦੀ ਟੀਮ ਵਲੋਂ ਅੰਗਾਂ ਦੇ ਮਾਪ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ।
ਨਕਲੀ ਅੰਗ ਲਗਾਉਣ ਲਈ ਚੁਣੇ ਗਏ ਦਿਵਿਆਂਗਜਨਾਂ ਨਾਲ ਡਾ: ਮੋਹਿਤ ਮਹਾਜਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਚੇਅਰਮੈਨ ਰਾਜੀਵ ਸ਼ਰਮਾ ਤੇ ਹੋਰ। ਤਸਵੀਰ: ਵਿਸ਼ਾਲ ਮੁੰਨਾ
13-11-2026