ਸੁਆਮੀ ਸਰੂਪਾ ਨੰਦ ਦੀ ਯਾਦ ’ਚ 43ਵੇਂ ਸਾਲਾਨਾ ਭੰਡਾਰਿਆਂ ਦੀ ਆਰੰਭਤਾ
ਘੁਮਾਣ, 12 ਨਵੰਬਰ (ਬੰਮਰਾਹ)- ਮਹਾਨ ਤੱਪਸਵੀ ਸੁਆਮੀ ਸਰੂਪਾ ਨੰਦ ਦੀ ਯਾਦ ਨੂੰ ਸਮਰਪਿਤ 43ਵੀਂ ਬਰਸੀ ਡੇਰਾ ਨਵਾਂ ਬਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ। ਸਾਲਾਨਾ ਭੰਡਾਰਿਆਂ ਦੀ ਆਰੰਭਤਾ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ਕੀਤੀ ਗਈ।
ਜ
ਜਾਣਕਾਰੀ ਦਿੰਦੇ ਹੋਏ ਸੁਆਮੀ ਗੁਰਬਖਸ਼ ਦੇਵੀ। ਤਸਵੀਰ: ਬੰਮਰਾਹ
13-11-2026
ਘੁਮਾਣ, 12 ਨਵੰਬਰ (ਬੰਮਰਾਹ)- ਮਹਾਨ ਤੱਪਸਵੀ ਸੁਆਮੀ ਸਰੂਪਾ ਨੰਦ ਦੀ ਯਾਦ ਨੂੰ ਸਮਰਪਿਤ 43ਵੀਂ ਬਰਸੀ ਡੇਰਾ ਨਵਾਂ ਬਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ। ਸਾਲਾਨਾ ਭੰਡਾਰਿਆਂ ਦੀ ਆਰੰਭਤਾ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ਕੀਤੀ ਗਈ। ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ 42 ਅਖੰਡ ਪਾਠ ਦੀ ਲੜੀ ਦੇ ਭੋਗ ਪਾਏ ਗਏ ਤੇ ਫਿਰ ਤੋਂ 42 ਅਖੰਡ ਪਾਠ ਆਰੰਭ ਕਰਵਾਏ ਗਏ ਜਿਨ੍ਹਾਂ ਦੇ ਭੋਗ 14 ਨਵੰਬਰ ਨੂੰ ਸਵੇਰੇ 10 ਵਜੇ ਪੈਣਗੇ। ਉਪਰੰਤ ਸੰਤ ਸਮਾਗਮ ਤੇ ਕੀਰਤਨ ਦਰਬਾਰ ਵਿਚ ਸੰਤ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ, ਭਾਈ ਰਣਜੀਤ ਸਿੰਘ ਬੱਲੜਵਾਲ ਵਾਲੇ, ਭਾਈ ਭੁਪਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਨਿਰਮਲ ਸਿੰਘ ਨਿੰਮਾ ਪਹੁੰਚ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ 13 ਨਵੰਬਰ ਨੂੰ 2 ਰੋਜ਼ਾ ਅੰਤਰਰਾਸ਼ਟਰੀ ਖੇਡ ਮੇਲੇ ਦੀ ਸ਼ੁਰੂਆਤ ਹੋਵੇਗੀ ਜਿਸ ਦੇ ਪਹਿਲੇ ਦਿਨ 60 ਕਿਲੋ ਭਾਰ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਫਾਈਨਲ ਮੁਕਾਬਲਾ 14 ਨੂੰ ਹੋਵੇਗਾ। 14 ਨਵੰਬਰ ਨੂੰ ਸੁਆਮੀ ਸਰੂਪਾ ਨੰਦ ਕਬੱਡੀ ਕੱਪ ਕਰਵਾਇਆ ਜਾਵੇਗਾ ਜਿਸ ਵਿੱਚ ਚਾਰ ਇੰਟਰਨੈਸ਼ਨਲ ਕਬੱਡੀ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜਿਸ ਵਿੱਚ ਪਹਿਲਾ ਇਨਾਮ ਡੇਢ ਲੱਖ ਤੇ ਦੂਸਰਾ ਇਨਾਮ 1 ਲੱਖ 25 ਹਜ਼ਾਰ ਦਿੱਤਾ ਜਾਵੇਗਾ। ਵਧੀਆ ਜਾਫੀ ਤੇ ਵਧੀਆ ਧਾਵੀ ਨੂੰ 51- 51 ਹਜ਼ਾਰ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਇਹ ਇਨਾਮ ਲਾਡੀ ਯੂ.ਐਸ.ਏ., ਜੇਪੀ ਯੂ.ਐਸ.ਏ., ਬਨੀ ਯੂ.ਐਸ.ਏ., ਰਾਜਾ ਬਲੜਵਾਲ ਕਨੇਡਾ ਦੇ ਸਹਿਯੋਗ ਨਾਲ ਦਿੱਤੇ ਜਾਣਗੇ । 13 ਨਵੰਬਰ ਨੂੰ ਫ੍ਰੀ ਮੈਡੀਕਲ ਕੈਂਪ ਅਕਾਲ ਹਸਪਤਾਲ ਘੁਮਾਣ ਤੇ ਕੇ.ਡੀ. ਹਸਪਤਾਲ ਤੇ ਬਲੱਡ ਬੈਂਕ ਪਠਾਨਕੋਟ ਵੱਲੋਂ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਖੇਡ ਮੇਲੇ ਤੇ ਸਾਲਾਨਾ ਸਮਾਗਮਾਂ ਵਿੱਚ ਪਰਮਜੀਤ ਸਿੰਘ ਪੰਮਾ, ਦਿਲਪ੍ਰੀਤ ਸਿੰਘ ਪ੍ਰਿੰਸ, ਸੁਖਵਿੰਦਰ ਸਿੰਘ ਲਾਲੀ ਬਲੜਵਾਲ ਸਰਪੰਚ ਵਲੋਂ ਮੁੱਖ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰਮਿੰਦਰ ਸਿੰਘ ਡਾਲੀ, ਮਨਪ੍ਰੀਤ ਸਿੰਘ ਹੈਪੀ, ਭੁਪਿੰਦਰ ਸਿੰਘ ਜੋਤੀ, ਦਮਨਪ੍ਰੀਤ ਸਿੰਘ ਪਿੰਟੂ, ਹਰਜੋਤ ਸਿੰਘ ਰੋਹਿਤ, ਜਸ਼ਨਪ੍ਰੀਤ ਸਿੰਘ ਜਸ਼ਨ, ਰਘਬੀਰ ਸਿੰਘ ਗਿੱਲਜੀਆ, ਮਨਪ੍ਰੀਤ ਸਿੰਘ ਰਵੀ, ਗਗਨਪ੍ਰੀਤ ਸਿੰਘ ਗਗਨ, ਬਲਵੰਤ ਸਿੰਘ ਜੁਗਨੂ, ਆਕਾਸ਼ਦੀਪ ਸਿੰਘ ਤੇ ਮਨਵਿੰਦਰ ਸਿੰਘ ਮਿੰਟੂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ। ਇਸ ਮੌਕੇ ਬਾਬਾ ਕ੍ਰਿਸ਼ਨਾ ਨੰਦ, ਬਾਬਾ ਰਾਮਦਾਸ, ਬਾਬਾ ਪ੍ਰੇਮ ਦਾਸ, ਬਾਬਾ ਸੁਖਦੇਵ ਮੁਨੀ ਤੋਂ ਇਲਾਵਾ ਸੁਆਮੀ ਸਰੂਪਾ ਨੰਦ ਸਪੋਰਟਸ ਕਲੱਬ ਦੇ ਪ੍ਰਧਾਨ ਤਰਸੇਮ ਸਿੰਘ, ਮੀਤ ਪ੍ਰਧਾਨ ਲਾਲ ਸਿੰਘ, ਜਨਰਲ ਸਕੱਤਰ ਗੋਬਿੰਦਰ ਸਿੰਘ ਤੇ ਖਜ਼ਾਨਚੀ ਮਾਸਟਰ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।