01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ-ਪਰਮਜੀਤ ਸਿੰਘ ਗਿੱਲ

ਅਜੀਤ ਡੈਸਕ 19-07-2025
ਬਟਾਲਾ, 18 ਜੁਲਾਈ (ਸਤਿੰਦਰ ਸਿੰਘ)-ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸ਼ਟਰੀ ਉਪ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ 18 ਦਿਨ ਠਹਿਰਨ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਮੰਗਲਵਾਰ ਨੂੰ ਖੁਸ਼ੀ ਅਤੇ ਮੁਸਕਰਾਹਟ ਨਾਲ ਧਰਤੀ 'ਤੇ ਵਾਪਸ ਆਏ, ਪਰ ਉਨ੍ਹਾਂ ਦੀ ਦੇਸ਼ ਵਾਪਸੀ ਲਈ ਕੁਝ ਸਮਾਂ ਲੱਗੇਗਾ, ਪਰ ਦੇਸ਼ ਦਾ ਹਰ ਨਾਗਰਿਕ ਉਨ੍ਹਾਂ ਦਾ ਸਵਾਗਤ ਕਰਨ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਮਿਸ਼ਨ ਤੋਂ ਬਾਅਦ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸ਼ੁਭਾਂਸ਼ੂ ਅਗਲੇ ਮਹੀਨੇ 17 ਅਗਸਤ ਤੱਕ ਭਾਰਤ ਆ ਸਕਣਗੇ | ਸ਼ੁਭਾਂਸ਼ੂ ਦੀ ਇਸ ਪ੍ਰਾਪਤੀ ਨਾਲ ਭਾਰਤ ਦੇ ਮਨੁੱਖੀ ਪੁਲਾੜ ਉਡਾਣ ਗਗਨਯਾਨ ਮਿਸ਼ਨ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਮਿਸ਼ਨ ਦੌਰਾਨ ਸ਼ੁਭਾਂਸ਼ੂ ਦੁਆਰਾ ਕੀਤੇ ਗਏ ਵਿਗਿਆਨਕ ਪ੍ਰਯੋਗ ਨਾ ਸਿਰਫ਼ ਭਾਰਤ ਲਈ, ਸਗੋਂ ਵਿਸ਼ਵਵਿਆਪੀ ਪੁਲਾੜ ਖੋਜ ਭਾਈਚਾਰੇ ਲਈ ਵੀ ਇਕ ਨਵੀਂ ਦਿਸ਼ਾ ਦਾ ਸੰਕੇਤ ਹਨ | ਸ਼ੁਭਾਂਸ਼ੂ ਨੇ ਸੂਖਮ ਗੁਰੂਤਾ, ਸਾਇਨੋਬੈਕਟੀਰੀਆ ਸਮੇਤ ਸੱਤ ਪ੍ਰਯੋਗ ਕੀਤੇ | ਇਸ ਵਿਚ ਸੂਖਮ ਐਲਗੀ ਅਤੇ ਸਟੈਮ ਸੈੱਲ 'ਤੇ ਖੋਜ ਸ਼ਾਮਿਲ ਸੀ | ਉਨ੍ਹਾਂ ਕਿਹਾ ਕਿ ਸ਼ੁਭਾਂਸ਼ੂ ਸ਼ੁਕਲਾ ਨੇ ਇਸ ਮਿਸ਼ਨ 'ਤੇ ਦੋ ਰਿਕਾਰਡ ਬਣਾਏ | ਪਹਿਲਾ, ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਨਾਗਰਿਕ ਬਣੇ | ਦੂਜਾ, ਉਹ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿਚ ਕਦਮ ਰੱਖਣ ਵਾਲੇ ਸਿਰਫ਼ ਦੂਜੇ ਭਾਰਤੀ ਨਾਗਰਿਕ ਹਨ | ਉਨ੍ਹਾਂ ਦੀ ਯਾਤਰਾ 1984 ਵਿਚ ਰਾਕੇਸ਼ ਸ਼ਰਮਾ ਦੇ ਉਡਾਣ ਭਰਨ ਤੋਂ 41 ਸਾਲ ਬਾਅਦ ਹੋਈ ਸੀ |
ਪਿਛਲੀ ਖ਼ਬਰ ਚੇਅਰਮੈਨ ਬਲਬੀਰ ਸਿੰਘ ਪਨੂੰ ਨਸ਼ਾ ਮੁਕਤੀ ਯਾਤਰਾ ਲੈ ਕੇ ਬੱਦੋਵਾਲ ਖੁਰਦ ਵਿਖੇ ਪਹੁੰਚੇ ਅਗਲੀ ਖ਼ਬਰ ਲੋਹੇ ਦੇ ਐਂਗਲ ਚੋਰੀ ਸਬੰਧੀ ਰਾਜਨੀਤਿਕ ਦਬਾਅ ਹੇਠ ਪੁਲਿਸ ਕਾਰਵਾਈ ਨਹੀਂ ਕਰ ਰਹੀ-ਪੀੜਤ ਮਹਿਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।