01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਚੇਅਰਮੈਨ ਬਲਬੀਰ ਸਿੰਘ ਪਨੂੰ ਨਸ਼ਾ ਮੁਕਤੀ ਯਾਤਰਾ ਲੈ ਕੇ ਬੱਦੋਵਾਲ ਖੁਰਦ ਵਿਖੇ ਪਹੁੰਚੇ

ਅਜੀਤ ਡੈਸਕ 19-07-2025
ਫ਼ਤਹਿਗੜ ਚੂੜੀਆਂ, 18 ਜੁਲਾਈ (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੁੱਲ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਸਬੰਧ ਵਿਚ ਨਸ਼ਾ ਮੁਕਤੀ ਯਾਤਰਾ ਲੈ ਕੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਪਿੰਡ ਬੱਦੋਵਾਲ ਖੁਰਦ ਵਿਖੇ ਪਹੁੰਚੇ | ਇਸ ਮੌਕੇ ਡੀ.ਐੱਸ.ਪੀ. ਫ਼ਤਹਿਗੜ੍ਹ ਚੂੜੀਆਂ, ਐੱਸ.ਐੱਚ.ਓ. ਪ੍ਰਭਜੋਤ ਸਿੰਘ ਸਮੇਤ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਹੱਈਆ ਕਰ ਲਿਆ ਹੈ ਕਿ ਪੰਜਾਬ 'ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ ਤੋਂ ਖ਼ਤਮ ਕਰਨਾ ਹੈ, ਜਿਸ ਤਹਿਤ ਲੋਕਾਂ ਨੂੰ ਚਿਤਾਵਨੀ ਅਤੇ ਨਸ਼ਾ ਤਸਕਰਾਂ ਜਾਂ ਨਸ਼ਾ ਸੇਵਨ ਕਰਨ ਵਾਲਿਆਂ ਨੂੰ ਆਖਰੀ ਸੁਨੇਹਾ ਪਿੰਡ-ਪਿੰਡ ਪਹੁੰਚਾਉਣ ਲਈ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਨੇ ਨੌਜਵਾਨਾਂ ਅੱਗੇ ਅਪੀਲ ਕੀਤੀ ਕਿ ਸੁੱਖ ਦੀ ਜ਼ਿੰਦਗੀ ਜਿਊਣ ਵਾਸਤੇ ਸਮਾਜ 'ਚਾੋ ਬੁਰਾਈਆਂ ਨੂੰ ਤਿਲਾਂਜਲੀ ਦੇ ਕੇ ਉਹ ਸੁਚੱਜਾ ਜੀਵਨ ਬਤੀਤ ਕਰਨ ਲਈ ਹੰਬਲਾ ਮਾਰਨ ਤਾਂ ਕਿ ਦੁਖੀ ਹੋ ਚੁੱਕੇ ਮਾਪਿਆਂ ਦੇ ਚਿਹਰਿਆਂ ਉੱਤੇ ਰੌਣਕਾਂ ਪਰਤ ਸਕਣ | ਉਨ੍ਹਾਂ ਕਿਹਾ ਕਿ ਨਸ਼ੇ ਨਾਲ ਸੰਬੰਧਿਤ ਵਿਅਕਤੀਆਂ ਦੀਆਂ ਜ਼ਮਾਨਤਾਂ ਨਾ ਦਿੱਤੀਆਂ ਜਾਣ, ਕਿਉਂਕਿ ਇਸ ਬੁਰੀ ਅਲਾਮਤ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਜ਼ਿੰਦਗੀਆਂ ਗਵਾ ਬੈਠੇ ਹਨ | ਇਸ ਮੌਕੇ ਪੀ.ਏ. ਕਰਮਜੀਤ ਸਿੰਘ ਬਰਾੜ, ਗੁਰਬਿੰਦਰ ਸਿੰਘ ਕਾਦੀਆਂ ਰਾਜਪੂਤਾਂ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਹਰਦੀਪ ਸਿੰਘ ਦਮੋਦਰ, ਜੱਗਾ ਰੰਧਾਵਾ ਵੀਲਾ ਤੇਜਾ, ਪੰਚਾਇਤ ਅਫ਼ਸਰ ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਡਾਲੇਚੱਕ, ਕਰਨ ਬਾਠ, ਏ.ਐੱਸ.ਆਈ. ਰਾਮ ਸਿੰਘ, ਏ.ਐੱਸ.ਆਈ. ਰਛਪਾਲ ਸਿੰਘ ਪੰਨਵਾਂ, ਏ.ਐੱਸ.ਆਈ. ਜਗਜੀਤ ਸਿੰਘ ਗੁਰਾਇਆ, ਸਰਪੰਚ ਰਾਜਵੀਰ ਸਿੰਘ ਬੱਦੋਵਾਲ ਖੁਰਦ, ਅਮਨਦੀਪ ਸਿੰਘ ਝੰਜੀਆਂ, ਸੁਖਦੇਵ ਸਿੰਘ, ਗੁਰਦੀਪ ਸਿੰਘ, ਨਿਸ਼ਾਨ ਸਿੰਘ ਪੰਚ, ਸੁੱਚਾ ਮਸੀਹ ਪੰਚ, ਬੀਬੀ ਕੁਲਵੰਤ ਪੰਚ, ਸਿਮੀ, ਕੁਲਦੀਪ ਸਿੰਘ, ਐਡਵੋਕੇਟ ਜਸਵੰਤ ਸਿੰਘ, ਜੀਤਾ ਮਸੀਹ, ਇੰਦਰਜੀਤ ਸਿੰਘ, ਮੇਜਰ ਸਿੰਘ, ਅਜੀਤ ਮਸੀਹ, ਪਿਆਰਾ ਮਸੀਹ, ਮੁੱਖਾ ਮਸੀਹ, ਕੁਲਦੀਪ ਸਿੰਘ ਫ਼ੌਜੀ, ਮੈਨੂੰਅਲ ਮਸੀਹ, ਡਾ. ਅਨੂਪ ਜਨੋਤਰਾ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਅਠਵਾਲ 'ਚ ਕਿਸਾਨਾਂ ਨੂੰ ਬੂਟੇ ਵੰਡੇ ਅਗਲੀ ਖ਼ਬਰ ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤ ਦਾ ਗੌਰਵ ਵਧਾਇਆ-ਪਰਮਜੀਤ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।