ਧਾਰੀਵਾਲ, 18 ਜੁਲਾਈ (ਸਵਰਨ ਸਿੰਘ)-ਸਥਾਨਕ ਪਿੰਡ ਰਣੀਆਂ (ਧਾਰੀਵਾਲ) ਅੰਮਿ੍ਤ ਕੌਰ ਪਤਨੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਇੰਦਰਾਂਵਾਲੀ ਵਿਖੇ ਇਕ ਪਲਾਟ ਖਰੀਦਿਆ ਹੋਇਆ ਹੈ, ਜਿਸ ਦੀ ਚਾਰ ਦੀਵਾਰੀ ਲਈ ਲੋਹੇ ਦੇ ਲਗਪਗ 20 ਐਂਗਲ ਲਗਾਏ ਗਏ ਸਨ, ਜੋ ਚੋਰੀ ਹੋ ਗਏ ਸਨ | ਉਨ੍ਹਾਂ ਦੱਸਿਆ ਕਿ ਇਸ ਚੋਰੀ ਨੂੰ ਕਰਨ ਵਾਲਿਆਂ ਨੂੰ ਕੰਵਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਕੈਲੇ ਖੁਰਦ ਨੇ ਵੀ ਦੇਖਿਆ ਹੈ, ਜਿਸ ਨੂੰ ਲੈ ਕੇ ਪੁਲਿਸ ਨੂੰ 112 'ਤੇ ਸੂਚਨਾ ਦਿੱਤੀ ਗਈ ਹੈ ਅਤੇ ਇਸ ਸਬੰਧੀ ਕੰਵਲਜੀਤ ਸਿੰਘ ਨੇ ਚੌਂਕੀ ਇੰਚਾਰਜ ਜੌੜਾ ਛਿੱਤਰਾਂ ਨੂੰ ਜਾਣਕਾਰੀ ਵੀ ਦਿੱਤੀ ਹੈ | ਪੀੜਤ ਮਹਿਲਾ ਨੇ ਦੱਸਿਆ ਕਿ ਪੁਲਿਸ ਰਾਜਨੀਤਿਕ ਦਬਾਅ ਹੇਠ ਅਜੇ ਤੱਕ ਕੋਈ ਵੀ ਚੋਰੀ ਦਾ ਮਾਮਲਾ ਦਰਜ ਕਰਨ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ | ਉਕਤ ਮਹਿਲਾ ਨੇ ਪੁਲਿਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਹੇ ਦੇ ਐਂਗਲ ਚੋਰੀ ਕਰਨ ਵਾਲਿਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ |