26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਛੱਤੀਸਗੜ੍ਹ 'ਚ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ 'ਚ 6 ਨਕਸਲੀ ਹਲਾਕ

ਅਜੀਤ ਡੈਸਕ 19-07-2025
ਨਾਰਾਇਣਪੁਰ, 18 ਜੁਲਾਈ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ 'ਚ ਛੇ ਨਕਸਲੀ ਮਾਰੇ ਗਏ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੁਪਹਿਰ ਨੂੰ ਅਬੂਝਮਾਦ ਖੇਤਰ ਦੇ ਜੰਗਲ 'ਚ ਗੋਲੀਬਾਰੀ ਹੋਈ, ਜਦੋਂ ਸੁਰੱਖਿਆ ਬਲਾਂ ਦੀਆਂ ਸਾਂਝੀਆਂ ਟੀਮਾਂ ਕੇਡਰਾਂ ਦੀ ਮÏਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਖੇਤਰ 'ਚ ਨਕਸਲ ਵਿਰੋਧੀ ਕਾਰਵਾਈ 'ਤੇ ਨਿਕਲੀਆਂ ਸਨ | ਸੁਰੱਖਿਆ ਬਲਾਂ ਤੇ ਮਾਓਵਾਦੀਆਂ ਵਿਚਕਾਰ ਦੁਪਹਿਰ ਤੋਂ ਹੀ ਕਈ ਵਾਰ ਗੋਲੀਬਾਰੀ ਹੋਈ | ਹੁਣ ਤੱਕ ਮੁਕਾਬਲੇ ਵਾਲੀ ਥਾਂ ਤੋਂ ਛੇ ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਨਾਲ ਏ ਕੇ-47/ਐਸ. ਐਲ. ਆਰ. ਰਾਈਫਲਾਂ, ਹੋਰ ਹਥਿਆਰ, ਵਿਸਫੋਟਕ ਸਮੱਗਰੀ ਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵੀ ਹਨ | ਉਨ੍ਹਾਂ ਅੱਗੇ ਕਿਹਾ ਕਿ ਕਾਰਵਾਈ ਅਜੇ ਵੀ ਜਾਰੀ ਸੀ |

ਪਿਛਲੀ ਖ਼ਬਰ ਪਹਿਲਾ ਸਵਦੇਸ਼ੀ ਗੋਤਾਖੋਰੀ ਸਹਾਇਤਾ ਬੇੜਾ 'ਨਿਸਤਾਰ' ਦੇਸ਼ ਨੂੰ ਸਮਰਪਿਤ ਅਗਲੀ ਖ਼ਬਰ ਮੌਨਸੂਨ ਇਜਲਾਸ ਦੀ ਰਣਨੀਤੀ ਸੰਬੰਧੀ ਰਾਜਨਾਥ ਦੇ ਨਿਵਾਸ 'ਤੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।