26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

‘ਵੋਟ ਚੋਰੀ’ ਬਰਦਾਸ਼ਤ ਨਹੀਂ-ਰਾਹੁਲ ਗਾਂਧੀ ‘ਇੰਡੀਆ’ ਗੱਠਜੋੜ 30 ਨੂੰ ਗਿਆਨੇਸ਼ ਕੁਮਾਰ ਖ਼ਿਲਾਫ਼ ਚਲਾਏਗਾ ‘ਜਨਤਕ ਮਹਾਂਦੋਸ਼’

ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 1 ਨਵੰਬਰ ਨੂੰ ਹੋਣ ਵਾਲੀ ‘ਵੋਟ ਬਚਾਉ ਦੇਸ਼ ਬਚਾਉ’ ਰੈਲੀ ਲਈ ਦਿੱਲੀ ਚਲੋ ਦਾ ਹੋਕਾ ਦਿੰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਇਸ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ....

ਅਜੀਤ ਡੈਸਕ 26-10-2026

ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 1 ਨਵੰਬਰ ਨੂੰ ਹੋਣ ਵਾਲੀ ‘ਵੋਟ ਬਚਾਉ ਦੇਸ਼ ਬਚਾਉ’ ਰੈਲੀ ਲਈ ਦਿੱਲੀ ਚਲੋ ਦਾ ਹੋਕਾ ਦਿੰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਇਸ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ, ਔਰਤਾਂ, ਜਵਾਨਾਂ ਅਤੇ ਵਪਾਰੀਆਂ ਨੂੰ ਉਚੇਚ ਤੌਰ ’ਤੇ ਸੱਦਾ ਦਿੰਦਿਆਂ ਕਿਹਾ ਕਿ ਜਿਸ-ਜਿਸ ਨੂੰ ਵੀ ਲੋਕਤੰਤਰ ਦੀ ਚਿੰਤਾ ਹੈ, ਉਹ ਇਸ ’ਚ ਜ਼ਰੂਰ ਸ਼ਾਮਿਲ ਹੋਏ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡਾ ਵੋਟ ਚੁਰਾਇਆ ਜਾ ਰਿਹਾ ਹੈ ਅਤੇ ਅਸੀਂ ਕਿਸੇ ਵੀ ਹਾਲ ’ਚ ਚੁੱਪਚਾਪ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਤੋਂ ਨਾਂਅ ਹਟਾਏ ਗਏ, ਨੇਮ ਕਾਨੂੰਨ ਤੋੜੇ ਗਏ ਅਤੇ ਸਵਾਲ ਪੁੱਛਣ ਵਾਲਿਆਂ ’ਤੇ ਲਾਠੀਆਂ ਚਲਾਈਆਂ ਗਈਆਂ। ਕਾਂਗਰਸੀ ਨੇਤਾ ਨੇ ਕਿਹਾ ਕਿ ਹੁਣ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੰਦਿਆਂ ਇਹ ਵੀ ਕਿਹਾ ਕਿ ਵੋਟ ਤੁਹਾਡਾ ਹੈ, ਲੜਾਈ ਵੀ ਤੁਹਾਡੀ ਹੈ। ‘ਇੰਡੀਆ’ ਬਲਾਕ 30 ਅਕਤੂਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ‘ਜਨਤਕ ਮਹਾਂਦੋਸ਼’ ਚਲਾਏਗਾ। ਵਿਰੋਧੀ ਧਿਰਾਂ ਇਸ ਪ੍ਰੋਗਰਾਮ ਨੂੰ ‘ਮੌਕ ਸੰਸਦ’ ਵਜੋਂ ਪੇਸ਼ ਕਰਨਗੇ। ਇਹ ਪ੍ਰੋਗਰਾਮ ਦਿੱਲੀ ਦੇ ਹੋਟਲ ਅਸ਼ੋਕ ’ਚ ਹੋਏਗਾ। ਜਿਸ ’ਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਸ਼ਾਮਿਲ ਹੋਣਗੇ। ਕਾਂਗਰਸ ਸੰਗਠਨ ਮਹਾਂਸਕੱਤਰ ਕੇ.ਸੀ. ਵੇਣੂਗੋਪਾਲ ਨੇ ਉਕਤ ਜਾਣਕਾਰੀ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਦਿੱਤੀ।

ਪਿਛਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਪਾਕਿਸਤਾਨੀ ਹਕੂਮਤ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਅਗਲੀ ਖ਼ਬਰ ਪੰਜਾਬ ਦੀ ‘ਨਵ-ਤ੍ਰਿੰਝਣ’ ਪਹਿਲ ਦਾ ਕੀਤਾ ਜ਼ਿਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।