25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਰਵਿੰਦਰ ਸਿੰਘ ਝੋਟਾ ਦੀ ਪਤਨੀ ਵਲੋਂ ਲੋਕਾਂ ਨੂੰ ਅਪੀਲ

ਮਾਨਸਾ, 25 ਅਕਤੂਬਰ- ਪਰਵਿੰਦਰ ਸਿੰਘ ਝੋਟਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ...

ਅਜੀਤ ਡੈਸਕ 25-10-2026

ਮਾਨਸਾ, 25 ਅਕਤੂਬਰ- ਪਰਵਿੰਦਰ ਸਿੰਘ ਝੋਟਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਥੇਦਾਰ ਗੜਗੱਜ ਵਲੋਂ 28 ਅਕਤੂਬਰ ਨੂੰ ਵਿਸ਼ਵ ਭਰ ਵਿਚ ਅਰਦਾਸ ਕਰਨ ਦੇ ਦਿੱਤੇ ਸੰਦੇਸ਼ ਤੋਂ ਬਾਅਦ, ਝੋਟਾ ਦੀ ਪਤਨੀ ਨੇ ਸਮੂਹ ਸੰਗਤ ਅਤੇ ਲੋਕਾਂ ਨੂੰ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਰਦਾਸ ਵਿਚ ਬਹੁਤ ਤਾਕਤ ਹੁੰਦੀ ਹੈ ਅਤੇ ਹੁਣ ਤੱਕ ਸੰਗਤ ਵਲੋਂ ਕੀਤੀਆਂ ਅਰਦਾਸਾਂ ਸਦਕਾ ਹੀ ਉਨ੍ਹਾਂ ਦਾ ਪਰਿਵਾਰ ਚੜ੍ਹਦੀਕਲਾ ਵਿਚ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਗੇ ਵੀ ਪਰਿਵਾਰ ਦੀ ਚੜ੍ਹਦੀਕਲਾ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ 28 ਅਕਤੂਬਰ ਨੂੰ ਜ਼ਰੂਰ ਅਰਦਾਸ ਕਰਨ, ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।

ਪਿਛਲੀ ਖ਼ਬਰ ਈਰਾਨ ’ਤੇ ਹੋਰ ਹਮਲੇ ਜਾਂ ਸਮਝੌਤੇ ’ਤੇ ਵਿਚਾਰ ਕਰ ਰਹੇ ਹਨ ਟਰੰਪ ਅਗਲੀ ਖ਼ਬਰ ਫਰਾਂਸ ’ਚ ਪ੍ਰਦਰਸ਼ਨਾਂ ਦੌਰਾਨ 1,000 ਲੋਕ ਹਿਰਾਸਤ ’ਚ ਲਏ