26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮਕਬੂਜ਼ਾ ਕਸ਼ਮੀਰ ’ਚ ਪਾਕਿਸਤਾਨੀ ਹਕੂਮਤ ਖ਼ਿਲਾਫ਼ ਪ੍ਰਦਰਸ਼ਨ ਤੇਜ਼

1 ਨਵੰਬਰ ਤੱਕ ‘ਵਿਰੋਧ ਹਫ਼ਤਾ’ ਤੇ 27 ਨੂੰ ‘ਕਾਲਾ ਦਿਵਸ’ ਮਨਾਉਣ ਦਾ ਐਲਾਨ ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)- ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇ.ਕੇ.ਜੇ.ਏ.ਏ.ਸੀ.) ਨੇ ਪਾਕਿਸਤਾਨੀ ਹਕੂਮਤ ਵਿਰੁੱਧ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ 1 ਨਵੰਬਰ ਤੱਕ ‘ਵਿਰੋਧ ...

ਅਜੀਤ ਡੈਸਕ 26-10-2026

ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)- ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇ.ਕੇ.ਜੇ.ਏ.ਏ.ਸੀ.) ਨੇ ਪਾਕਿਸਤਾਨੀ ਹਕੂਮਤ ਵਿਰੁੱਧ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ 1 ਨਵੰਬਰ ਤੱਕ ‘ਵਿਰੋਧ ਹਫ਼ਤਾ’ ਮਨਾਉਣ ਦਾ ਐਲਾਨ ਕੀਤਾ ਹੈ। ਕਮੇਟੀ ਦੀ ਕੇਂਦਰੀ ਲੀਡਰਸ਼ਿਪ ਨੇ ਇਕ ਰਸਮੀ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਆਪਣਾ ਚੱਲ ਰਿਹਾ ਧਰਨਾ ਬਿਨਾਂ ਸ਼ਰਤ ਖ਼ਤਮ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਸਿੱਧੀ ਗੱਲਬਾਤ ਤੋਂ ਪਹਿਲਾਂ ਸਰਕਾਰੀ ਕਮੇਟੀਆਂ ਉਨ੍ਹਾਂ ਦੀਆਂ ਸਖ਼ਤ ਸ਼ਰਤਾਂ ਨੂੰ ਮੰਨਣ ਅਤੇ ਚਾਰ ਮੁੱਖ ਮੰਗਾਂ ਦਾ ਹੱਲ ਕੱਢਣ। ਇਸ ਵਿਰੋਧ ਪ੍ਰਦਰਸ਼ਨ ਦੀ ਰੂਪ-ਰੇਖਾ ਤਹਿਤ ਕਮੇਟੀ ਨੇ ਪਾਕਿਸਤਾਨੀ ਫ਼ੌਜ ਦੇ ਅੱਤਿਆਚਾਰਾਂ ਵਿਰੁੱਧ 27 ਅਕਤੂਬਰ ਨੂੰ ਰਾਵਲਾਕੋਟ ਜ਼ਿਲ੍ਹੇ ਦੇ ਕਾਇਦ-ਏ-ਆਜ਼ਮ ਚੌਕ ਵਿਖੇ ਖੇਤਰ ਪੱਧਰੀ ‘ਕਾਲਾ ਦਿਵਸ’ ਮਨਾਉਣ ਦਾ ਸੱਦਾ ਦਿੱਤਾ ਹੈ। ਇਹ ਹਫ਼ਤਾ ਭਰ ਚੱਲਣ ਵਾਲੇ ਪ੍ਰਦਰਸ਼ਨ 1 ਨਵੰਬਰ ਨੂੰ ‘ਫ਼ੁਰਕਾਨ ਦਿਵਸ’ ਵਜੋਂ ਸਮਾਪਤ ਹੋਣਗੇ। ਇਹ ਦਿਨ ਅੰਦੋਲਨ ਦੇ ਸ਼ਹੀਦਾਂ, ਜ਼ਖਮੀਆਂ ਅਤੇ ਲਾਪਤਾ ਵਿਅਕਤੀਆਂ ਨੂੰ ਸਮਰਪਿਤ ਹੋਵੇਗਾ, ਜਿਸ ਦੌਰਾਨ ਅੰਦੋਲਨ ਦੀ ਸਫਲਤਾ ਲਈ ਸਮੂਹਿਕ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਧਰਨਾ ਉਨ੍ਹਾਂ ਦੇ ‘ਲਾਂਗ ਮਾਰਚ’ ਦਾ ਇਕ ਰਣਨੀਤਕ ਤੇ ਆਰਜ਼ੀ ਠਹਿਰਾਅ ਹੈ, ਸੰਘਰਸ਼ ਦਾ ਅੰਤ ਨਹੀਂ।

ਪਿਛਲੀ ਖ਼ਬਰ ਬੰਗਲਾਦੇਸ਼ ਨੇ ਸਾਊਦੀ ਅਰਬ ਤੋਂ ਦੋ ਨਾਗਰਿਕਾਂ ਦੀ ਫਾਂਸੀ ਬਾਰੇ ਵੇਰਵੇ ਮੰਗੇ ਅਗਲੀ ਖ਼ਬਰ ‘ਵੋਟ ਚੋਰੀ’ ਬਰਦਾਸ਼ਤ ਨਹੀਂ-ਰਾਹੁਲ ਗਾਂਧੀ ‘ਇੰਡੀਆ’ ਗੱਠਜੋੜ 30 ਨੂੰ ਗਿਆਨੇਸ਼ ਕੁਮਾਰ ਖ਼ਿਲਾਫ਼ ਚਲਾਏਗਾ ‘ਜਨਤਕ ਮਹਾਂਦੋਸ਼’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।