25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿਚ ਭੂਚਾਲ ਦੇ ਤੇਜ਼ ਝਟਕੇ, 5.2 ਰਹੀ ਤੀਬਰਤਾ

ਅਫਗਾਨਿਸਤਾਨ, 25 ਅਕਤੂਬਰ - ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿਚ 5.2 ਤੀਬਰਤਾ ਦਾ ਭੂਚਾਲ ਆਉਣ ਦੀ...

ਅਜੀਤ ਡੈਸਕ 25-10-2026
ਅਫਗਾਨਿਸਤਾਨ, 25 ਅਕਤੂਬਰ - ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿਚ 5.2 ਤੀਬਰਤਾ ਦਾ ਭੂਚਾਲ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਭੂਚਾਲ ਦੇ ਝਟਕਿਆਂ ਕਾਰਨ ਇਲਾਕੇ ਵਿਚ ਹਲਚਲ ਮਚ ਗਈ। ਹਿੰਦੂ ਕੁਸ਼ ਖੇਤਰ ਭੂਚਾਲ ਦੇ ਪੱਖੋਂ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।
 
ਇਸ ਖੇਤਰ ਵਿਚ ਭੂਗਰਭੀ ਹਲਚਲ ਕਾਰਨ ਸਮੇਂ-ਸਮੇਂ ’ਤੇ ਭੂਚਾਲ ਆਉਂਦੇ ਰਹਿੰਦੇ ਹਨ। ਹਾਲਾਂਕਿ, ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਫਿਲਹਾਲ ਕੋਈ ਪੁਸ਼ਟੀ ਕੀਤੀ ਜਾਣਕਾਰੀ ਉਪਲੱਬਧ ਨਹੀਂ ਹੈ। ਭੂਚਾਲ ਦਾ ਸਹੀ ਸਮਾਂ, ਡੂੰਘਾਈ ਅਤੇ ਪ੍ਰਭਾਵਿਤ ਇਲਾਕਿਆਂ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।
ਅਗਲੀ ਖ਼ਬਰ ਮੱਧ ਪ੍ਰਦੇਸ਼ ’ਚ ਨਰਮਦਾ ਨਦੀ ਦੇ ਕੰਢੇ ਮਿਲੇ 340 ਤੋਂ ਵੱਧ ਵੋਟਰ ਪਛਾਣ ਪੱਤਰ