26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੱਛਮੀ ਬੰਗਾਲ 'ਚ 5400 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ

ਅਜੀਤ ਡੈਸਕ 19-07-2025
ਦੁਰਗਾਪੁਰ (ਪੱਛਮੀ ਬੰਗਾਲ), 18 ਜੁਲਾਈ (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ 'ਚ ਬੁਨਿਆਦੀ ਢਾਂਚਾ, ਸੰਪਰਕ ਅਤੇ ਊਰਜਾ ਖੇਤਰਾਂ 'ਚ ਵਿਕਾਸ ਦੇ ਉਦੇਸ਼ ਨਾਲ ਤੇਲ, ਗੈਸ, ਬਿਜਲੀ, ਰੇਲ ਤੇ ਸੜਕਾਂ ਸਮੇਤ 5400 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ | ਇਸ ਸੰਬੰਧੀ ਦੁਰਗਾਪੁਰ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਦੇ ਸੰਕਲਪ 'ਤੇ ਚਰਚਾ ਕਰ ਰਿਹਾ ਹੈ ਅਤੇ ਦੇਸ਼ ਦੇ ਬੁਨਿਆਦੀ ਢਾਂਚੇ 'ਚ ਹੋ ਰਿਹਾ ਬਦਲਾਅ ਇਸ ਦਿ੍ਸ਼ਟੀਕੋਣ ਦਾ ਇਕ ਮੁੱਖ ਥੰਮ੍ਹ ਹੈ | ਆਪਣੀ ਸਰਕਾਰ ਦੇ ਇਕ ਰਾਸ਼ਟਰ, ਇਕ ਗੈਸ ਗਰਿੱਡ ਦੇ ਦਿ੍ਸ਼ਟੀਕੋਣ ਨੂੰ ਦੁਹਰਾਉਂਦੇ ਹੋਏ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਊਰਜਾ ਗੰਗਾ ਪ੍ਰਾਜੈਕਟ ਦਾ ਸੰਕਲਪ ਪੂਰਬੀ ਭਾਰਤ 'ਚ ਸਮਾਨ ਊਰਜਾ ਪਹੁੰਚ ਯਕੀਨੀ ਬਣਾਉਣ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਲਿਆ ਸੀ | ਉਨ੍ਹਾਂ ਕਿਹਾ ਕਿ 'ਮੇਕ ਇਨ ਇੰਡੀਆ, ਮੇਕ ਫ਼ਾਰ ਦਾ ਵਰਲਡ' ਦੇ ਮੰਤਰ ਵਾਲੇ ਇਹ ਪ੍ਰਾਜੈਕਟ ਬੰਗਾਲ ਦੀ ਅਰਥ ਵਿਵਸਥਾ ਨੂੰ ਹੋਰ ਵਿਕਸਿਤ ਕਰਨ 'ਚ ਮਦਦ ਕਰਨਗੇ | ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ 'ਚ ਰੇਲ ਸੰਪਰਕ ਲਈ ਬਹੁਤ ਕੰਮ ਕੀਤਾ ਗਿਆ ਹੈ ਅਤੇ ਇਹ ਉਨ੍ਹਾਂ ਸੂਬਿਆਂ 'ਚੋਂ ਇਕ ਹੈ, ਜਿਥੇ ਵੱਡੀ ਗਿਣਤੀ 'ਚ ਵੰਦੇ ਭਾਰਤ ਰੇਲ ਗੱਡੀਆਂ ਚੱਲ ਰਹੀਆਂ ਹਨ ਤੇ ਕੋਲਕਾਤਾ ਮੈਟਰੋ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ |

ਪਿਛਲੀ ਖ਼ਬਰ ਮੌਨਸੂਨ ਇਜਲਾਸ ਦੀ ਰਣਨੀਤੀ ਸੰਬੰਧੀ ਰਾਜਨਾਥ ਦੇ ਨਿਵਾਸ 'ਤੇ ਮੀਟਿੰਗ ਅਗਲੀ ਖ਼ਬਰ ਲਾਸ ਏਾਜਲਸ ਦੇ ਸ਼ੈਰਿਫ਼ ਟ੍ਰੇਨਿੰਗ ਸੈਂਟਰ 'ਚ ਧਮਾਕਾ-3 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।