26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਲਾਸ ਏਾਜਲਸ ਦੇ ਸ਼ੈਰਿਫ਼ ਟ੍ਰੇਨਿੰਗ ਸੈਂਟਰ 'ਚ ਧਮਾਕਾ-3 ਮੌਤਾਂ

ਅਜੀਤ ਡੈਸਕ 19-07-2025
ਲਾਸ ਏਾਜਲਸ, 18 ਜੁਲਾਈ (ਏਜੰਸੀ)-ਲਾਸ ਏਾਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਫੈਸਿਲਟੀ 'ਚ ਵਾਪਰੀ ਘਟਨਾ ਤੋਂ ਬਾਅਦ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ | ਇਸ ਦੀ ਜਾਣਕਾਰੀ ਅਮਰੀਕੀ ਅਟਾਰਨੀ ਜਨਰਲ ਪੈਮ ਬੌਂਦੀ ਨੇ ਦਿੱਤੀ | ਸ਼ੁੱਕਰਵਾਰ ਸਵੇਰੇ ਇਸ ਫੈਸਿਲਟੀ 'ਚ ਧਮਾਕੇ ਦੀ ਰਿਪੋਰਟ ਆਈ | ਹਾਲਾਂਕਿ, ਲਾਸ ਏਾਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ | ਅਮਰੀਕੀ ਅਟਾਰਨੀ ਦਫ਼ਤਰ ਨੇ ਪੈਮ ਦੀ ਟਿੱਪਣੀ 'ਤੇ ਕੋਈ ਤੁਰੰਤ ਜਵਾਬ ਵੀ ਨਹੀਂ ਦਿੱਤਾ | ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ | ਲਾਸ ਏਾਜਲਸ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਉਸਨੇ ਸਵੇਰੇ 7.30 ਵਜੇ ਦੇ ਕਰੀਬ ਸੰਭਾਵੀ ਧਮਾਕੇ ਬਾਰੇ ਕਾਲਾਂ ਦਾ ਜਵਾਬ ਦਿੱਤਾ | ਨਿਊਸਮ ਦੇ ਦਫ਼ਤਰ ਨੇ ਕਿਹਾ ਕਿ ਇਹ ਪੂਰਬੀ ਲਾਸ ਏਾਜਲਸ 'ਚ ਐਲ.ਏ. ਕਾਉਂਟੀ ਸ਼ੈਰਿਫ ਦੇ ਸਪੈਸ਼ਲ ਆਪ੍ਰੇਸ਼ਨ ਬਿਊਰੋ 'ਚ ਹੋਇਆ | ਇਕ ਟੀ.ਵੀ. ਚੈਨਲ ਵਲੋਂ ਜਾਰੀ ਕੀਤੀ ਗਈ ਏਰੀਅਲ ਫੁਟੇਜ ਦਿਖਾਉਂਦੀ ਹੈ ਕਿ ਧਮਾਕਾ ਸ਼ੈਰਿਫ ਪੈਟਰੋਲ ਕਾਰਾਂ ਤੇ ਬਾਕਸ ਟਰੱਕਾਂ ਨਾਲ ਭਰੀ ਪਾਰਕਿੰਗ 'ਚ ਹੋਇਆ |

ਪਿਛਲੀ ਖ਼ਬਰ ਪੱਛਮੀ ਬੰਗਾਲ 'ਚ 5400 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਗਲੀ ਖ਼ਬਰ ਲਗਾਤਾਰ ਦੂਜੇ ਸ਼ੁੱਕਰਵਾਰ ਮੈਨੂੰ ਘਰ 'ਚ ਨਜ਼ਰਬੰਦ ਰੱਖਿਆ-ਮੀਰਵਾਇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।