ਮੁੰਬਈ, 16 ਜੁਲਾਈ (ਪੀ. ਟੀ. ਆਈ.)-ਲਖਨਊ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਬੋਇੰਗ ਜਹਾਜ਼ ਨੂੰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਸ਼ਹਿਰ ਤੋਂ ਦੁਬਈ ਜਾਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ | ਉਡਾਣ ਆਈਐਕਸ 193 ਨੂੰ ਬੋਇੰਗ 737 ਮੈਕਸ ਜਹਾਜ਼ ਨਾਲ ਚਲਾਇਆ ਜਾਣਾ ਸੀ | ਸੂਤਰ ਨੇ ਕਿਹਾ ਕਿ ਜਹਾਜ਼ 'ਚ ਤਕਨੀਕੀ ਸਮੱਸਿਆ ਕਾਰਨ ਲਖਨਊ-ਦੁਬਈ ਉਡਾਣ ਰੱਦ ਕਰ ਦਿੱਤੀ ਗਈ, ਜਿਸ 'ਚ 155 ਤੋਂ ਵੱਧ ਲੋਕ ਉਡਾਣ ਭਰਨ ਵਾਲੇ ਸਨ | ਹਾਲਾਂਕਿ, ਏਅਰ ਇੰਡੀਆ ਐਕਸਪ੍ਰੈਸ ਵਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ |