ਮੁੰਬਈ, 16 ਜੁਲਾਈ (ਪੀ. ਟੀ. ਆਈ.)-ਦਿੱਲੀ ਤੋਂ ਗੋਆ ਜਾਣ ਵਾਲੀ ਇੰਡੀਗੋ ਉਡਾਣ ਨੂੰ ਇਥੇ ਹੰਗਾਮੀ ਹਾਲਤ 'ਚ ਉਤਾਰਨਾ ਪਿਆ, ਕਿਉਂਕਿ ਇਸ ਨੂੰ ਹਵਾ 'ਚ ਇੰਜਣ ਫੇਲ੍ਹ ਹੋਣ ਕਾਰਨ ਸ਼ਹਿਰ ਵੱਲ ਮੋੜਿਆ ਗਿਆ ਸੀ | ਸੂਤਰ ਨੇ ਕਿਹਾ ਕਿ ਏਅਰਬੱਸ ਏ320ਨਿਓ ਵਲੋਂ ਸੰਚਾਲਿਤ ਇਸ ਉਡਾਣ ਨੂੰ ਰਾਤ 9.52 ਵਜੇ 'ਐਮਰਜੈਂਸੀ ਲੈਂਡਿੰਗ' ਕਰਨੀ ਪਈ | ਦਿੱਲੀ-ਗੋਆ ਰੂਟ 'ਤੇ ਸੰਚਾਲਿਤ ਇੰਡੀਗੋ ਦੀ ਉਡਾਣ 6ਈ-6271 ਦੇ ਇਕ ਇੰਜਣ 'ਚ ਖ਼ਰਾਬੀ ਕਾਰਨ ਉਸ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਜਹਾਜ਼ ਲਈ ਪੂਰਨ ਐਮਰਜੈਂਸੀ ਐਲਾਨ ਦਿੱਤੀ ਗਈ | ਜਹਾਜ਼ 'ਚ ਸਵਾਰ ਲੋਕਾਂ ਦੀ ਗਿਣਤੀ ਤੁਰੰਤ ਪਤਾ ਨਹੀਂ ਲੱਗ ਸਕੀ |